Thursday, 18 August 2022

ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਵਿੱਖੇ ਗੁੱਗਾ ਨੋਵੀਂ ਦਾ ਮੇਲਾ 20 ਅਗਸਤ ਨੂੰ


ਅਮਰਜੀਤ ਸਿੰਘ ਜੀਤ ਜੰਡੂ ਸਿੰਘਾ – ਦਰਬਾਰ ਬਾਬਾ ਇੱਛਾਧਾਰੀ ਜੀ ਪਿੰਡ ਧੋਗੜੀ, ਡੇਰਾ ਅਮਿ੍ਤਸਰੀਆਂ ਦਾ ਵਿਖੇ ਗੁੱਗਾ ਨੋਵੀਂ ਦਾ ਸਲਾਨਾਂ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਸੰਗਤਾਂ ਵਲੋਂ 20 ਅਸਗਤ ਦਿਨ ਸ਼ਨੀਵਾਰ ਨੂੰ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸਟੇਜ ਸੈਕਟਰੀ ਬੂਟਾ ਰਾਮ ਧੋਗੜੀ ਨੇ ਦਸਿਆ ਇਸ ਮੇਲੇ ਵਿੱਚ 20 ਅਗਸਤ ਨੂੰ ਸਵੇਰੇ 11 ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ ਅਤੇ ਮੇਲੇ ਦੋਰਾਨ ਪੁੱਜੇ ਵੱਖ-ਵੱਖ ਕਲਾਕਾਰ ਜਿਥੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਨਗੇ ਉਥੇ ਪੰਮੀ ਨਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਇਸ ਮੇਲੇ ਵਿੱਚ ਹੁੰਮਹੁੰਮਾਂ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। 

No comments:

Post a Comment