ਵੱਖ-ਵੱਖ ਕਲਾਕਾਰਾਂ ਨੇ ਪੀਰਾਂ ਦੇ ਦਰਬਾਰ ਤੇ ਭਰੀ ਹਾਜ਼ਰੀ, ਸਮੂਹ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ
ਜਲੰਧਰ (ਅਮਰਜੀਤ ਸਿੰਘ)- ਪਿੰਡ ਮੁਹੱਦੀਪੁਰ ਵਿੱਚ ਦਰਬਾਰ ਪੰਜ ਪੀਰ ਖਾਨਗਾਹ ਵਿਖੇ ਸਲਾਨਾ ਜੋੜ ਮੇਲਾ ਪਿੰਡ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸੇਵਾਦਾਰ ਦਲਜੀਤ ਪਾਲ ਅਤੇ ਕਮੇਟੀ ਪ੍ਰਧਾਨ ਬਲਦੇਵ ਸਿੰਘ ਰਾਣਾ ਮੁਹੱਦੀਪੁਰ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਮੌਕੇ ਕਮੇਟੀ ਮੈਂਬਰਾਂ ਅਤੇ ਸੰਗਤਾਂ ਵਲੋਂ ਪਹਿਲਾ ਝੰਡਾ ਅਤੇ ਚਾਂਦਰ ਚੜਾਉਣ ਦੀ ਰਸਮ ਨਿਭਾਈ ਗਈ। ਉਪਰੰਤ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ ਮੁਹੱਦੀਪੁਰ, ਗਾਇਕ ਹਿੰਦਪ੍ਰੀਤ ਮੁਹੱਦੀਪੁਰ, ਗਾਇਕਾ ਮੀਨਾ ਮੱਟੂ, ਕਿੰਦਰਾ ਨਕਾਲ ਪਾਰਟੀ ਕੋਟਰੇਵਾਲ ਅਤੇ ਹੋਰ ਵੱਖ-ਵੱਖ ਕਲਾਕਾਰਾਂ ਪੀਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਕਮੇਟੀ ਪ੍ਰਧਾਨ ਬਲਦੇਵ ਸਿੰਘ ਰਾਣਾ, ਸਰਪੰਚ ਸ਼ਾਮ ਲਾਲ, ਨੰਬਰਦਾਰ ਹਰਜੀਤ ਸਿੰਘ, ਸੰਤੋਖ ਸਿੰਘ (ਐਸ.ਬੀ.ਆਈ) ਵਲੋਂ ਸਮੂਹ ਸੰਗਤਾਂ ਨੂੰ ਜੋੜ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਜੋੜ ਮੇਲੇ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੇਵਾਦਾਰ ਬਲਵਿੰਦਰ ਸਿੰਘ ਗੋਲਾ, ਸੁਖਵਿੰਦਰ, ਗੋਪੀ, ਗੋਰਵ, ਹੈਵਲ, ਬੰਟੀ, ਗੁਰਵੀਰ ਸਿੰਘ, ਸ਼ਾਨੂੰ, ਸਾਬੀ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ, ਦੀਪਿਕਾ, ਦੀਕਸ਼ਾ, ਲਵਪ੍ਰੀਤ, ਮਨਦੀਪ ਹੀਰ, ਸੁਖਵਿੰਦਰ ਹੀਰ, ਗਗਨਪ੍ਰੀਤ, ਤਰਨਪ੍ਰੀਤ, ਕਰਮਜੀਤ, ਸਰਵਣ ਸਿੰਘ, ਪਾਲ ਸਿੰਘ, ਮਹਿੰਗਾ ਸਿੰਘ, ਅਵਤਾਰ ਸਿੰਘ, ਭਜਨ ਸਿੰਘ, ਅਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ- ਪਿੰਡ ਮੁਹੱਦੀਪੁਰ ਵਿਖੇ ਪੀਰਾਂ ਦੇ ਦਰਬਾਰ ਤੇ ਚਾਦਰ ਦੀ ਰਸਮ ਦੋਰਾਨ ਹਾਜ਼ਰ ਸੇਵਾਦਾਰ ਦਲਜੀਤ ਪਾਲ, ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ, ਨੰਬਰਦਾਰ ਹਰਜੀਤ ਸਿੰਘ ਅਤੇ ਹੋਰ ਸੇਵਾਦਾਰ।

No comments:
Post a Comment