ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵੱਖ ਵੱਖ ਥਾਣਿਆਂ 'ਚ ਦਰਜ ਨੇ ਕੇਸ
ਆਦਮਪੁਰ 7 ਜੁਲਾਈ (ਅਮਰਜੀਤ ਸਿੰਘ)- ਸੀਨੀਅਰ ਪੁਲੀਸ ਕਪਤਾਨ ਜਲੰਧਰ ਦਿਹਾਤੀ ਸਵੱਪਨ ਸ਼ਰਮਾ ਦੇਸ਼ਾਂ ਨਿਰਦੇਸ਼ਾਂ ਹੇਠ ਆਦਮਪੁਰ ਪੁਲੀਸ ਵੱਲ ਲੋਕਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟਣ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਥਾਣਾ ਮੁਖੀ ਰਾਜੀਵ ਕੁਮਾਰ ਆਦਮਪੁਰ ਨੇ ਦੱਸਿਆ ਸੰਜੂ ਪੁੱਤਰ ਗੋਗੀ ਵਾਸੀ ਏਕਤਾ ਨਗਰ ਥਾਣਾ ਰਾਮਾ ਮੰਡੀ ਜਲੰਧਰ ਤੋਂ ਪਿੰਡ ਧੋਗੜੀ ਵਿੱਚ ਇਕ ਫੈਕਟਰੀ ਵਿੱਚ ਕੰਮ ਕਰਨ ਮਗਰੋਂ ਵਾਪਸ ਘਰ ਨੂੰ ਪੈਦਲ ਜਾ ਰਿਹਾ ਸੀ। ਇਸ ਨੂੰ ਵਰਿੰਦਰਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਬਚਨ ਸਿੰਘ ਵਾਸੀ ਲੱਧੇਵਾਲੀ ਰਾਮਾਮੰਡੀ ਜਲੰਧਰ ਤੇ ਇਸ ਦੀ ਸਾਥਣ ਔਰਤ ਸੁਮਨ ਪਤਨੀ ਅਮਨਦੀਪ ਵਾਸੀ ਬੁਲੰਦ ਥਾਣਾ ਮਹਿਮਦਪੁਰ ਜਲੰਧਰ ਵੱਲੋਂ ਲੁੱਟਣ ਦੀ ਨੀਅਤ ਨਾਲ ਸੰਜੂ ਨੂੰ ਪਿੰਡ ਕੰਗਣੀਵਾਲ ਜਲੰਧਰ ਰੋਡ ਉੱਤੇ ਜਬਰਦਸਤੀ ਘੇਰ ਕੇ ਲਿਫਾਫ਼ੇ ਵਿੱਚ ਪਾਈਆਂ ਮਿਰਚਾਂ ਉਸ ਦੀਆਂ ਅੱਖਾਂ ਵਿੱਚ ਪਾ ਦਿੱਤੀਆ ਤੇ ਉਸ ਦੀ ਪੈਂਟ ਦੀ ਜੇਬ ਵਿੱਚੋਂ ਪਰਸ ਕੱਢ ਲਿਆ ਜਿਸ ਵਿੱਚ 700 ਰੁਪਏ ਤੇ ਆਧਾਰ ਕਾਰਡ ਸੀ। ਰੌਲਾ ਪਾਉਣ 'ਤੇ ਰਾਹਗੀਰਾਂ ਨੇ ਲੁੱਟਣ ਵਾਲੇ ਮੁਲਜ਼ਮਾਂ ਨੂੰ ਮੌਕੇ 'ਤੇ ਕਾਬੂ ਕਰਕੇ ਜੰਡੂ ਸਿੰਘ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦਾ ਲੁੱਟ-ਖੋਹ ਕਰਨ ਵਾਲਾ ਵੱਡਾ ਗਰੋਹ ਹੈ ਜਿਸ ਵਿੱਚ 4 ਵਿਆਕਤੀ ਤੇ 2 ਔਰਤਾਂ ਸ਼ਾਮਲ ਹਨ। ਇਨ੍ਹਾਂ `ਚ ਅਜਮੇਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਭੋਜੋਵਾਲ ਥਾਣਾ ਪਤਾਰਾ, ਮਨਜਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ, ਪ੍ਰਗਟ ਸਿੰਘ ਪੁੱਤਰ ਸ਼ਰਨ ਦਾਸ ਦੋਨੋਂ ਬਹੋਦੀਨਪੁਰ ਥਾਣਾ ਆਦਮਪੁਰ, ਸੋਨੂੰ ਮਹਾਜਨ ਪੁੱਤਰ ਮਦਨ ਲਾਲ ਵਾਸੀ ਜੋਨਾ ਨਗਰ ਘਾਹ ਮੰਡੀ ਜਲੰਧਰ, ਸੀਮਾ ਪਤਨੀ ਸ਼ਾਮ ਲਾਲ ਦਕੋਹਾ ਰਾਮਾ ਮੰਡੀ ਹਨ। ਇਨ੍ਹਾਂ ਦੇ ਗਰੋਹ ਨੇ 10 ਅਪਰੈਲ ਨੂੰ ਗੁਰਾਇਆ ਰਨਿ ਪੋਆਇੰਟ 'ਤੇ ਕਰੇਟਾ ਕਾਰ ਖੋਈ, 26 ਫਰਵਰੀ ਨੂੰ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਨ ਦੇ ਰਹਿਣੇ ਸਮੇਤ 45 ਹਜ਼ਾਰ ਰੁਪਏ ਲੁੱਟੇ, ਜਲੰਧਰ ਤੋਂ ਮੋਟਰਸਾਈਕਲ ਸਮੇਤ 50 ਹਜ਼ਾਰ ਰੁਪਏ ਤੇ ਐਕਟਿਵਾ ਸਮੇਤ ਵਾਲੀਆਂ ਦੀ ਲੁੱਟ ਖੋਹ ਕੀਤੀ। ਉਨ੍ਹਾਂ ਦੱਸਿਆ ਕੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਜ਼ਿਲ੍ਹੇ ਜਿਨ੍ਹਾਂ ਵਿੱਚ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ 'ਚ ਲੁੱਟ ਖੋਹ ਦੀਆਂ ਵਾਰਦਾਤਾ ਦੇ ਮਾਮਲੇ ਦਰਜ ਹਨ। ਗਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ।

No comments:
Post a Comment