Tuesday, 14 June 2022

ਗਾਇਕ ਸੁੱਖਵਿੰਦਰ ਰਾਣਾ ਦੀ ਅਵਾਜ਼ ਵਿਚ ਆਰ ਐਨ ਆਰ ਚੈਨਲ ਵੱਲੋਂ ਰਿਲੀਜ ਕੀਤੇ ਗੀਤ ‘ਪਰਿਵਾਰੋਂ ਟੁੱਟੇ ਤਾਰੇ’ ਨੂੰ ਹੱਥਾਂ ’ਤੇ ਬੋਚ ਰਹੇ ਹਨ ਕਲਾ-ਪ੍ਰੇਮੀ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 12 ਜੂਨ, 2022
: ਆਰ ਐਨ ਆਰ ਚੈਨਲ ਵੱਲੋਂ ਰਿਲੀਜ ਕੀਤਾ ਗੀਤ, ‘ਪਰਿਵਾਰੋਂ ਟੁੱਟੇ ਤਾਰੇ’ ਸੱਭਿਆਚਾਰਕ ਹਲਕਿਆਂ ਵਿਚ ਆਪਣੀ ਮਿੱਠੀ, ਮਨਮੋਹਕ, ਦਮਦਾਰ, ਦਿਲਕਸ਼ ਤੇ ਸੁਰੀਲੀ ਆਵਾਜ਼ ਦਾ ਲੋਹਾ ਮੰਨਵਾ ਚੁੱਕੇ ਗਾਇਕ ਸੁਖਵਿੰਦਰ ਰਾਣਾ ਵਲੋਂ ਰਿਕਾਰਡ ਕੀਤਾ ਗਿਆ ਹੈ।  ‘ਧੀਆਂ’ ਦੀ ਸ਼ਾਨਦਾਰ ਅਪਾਰ ਸਫ਼ਲਤਾ ਤੋਂ ਬਾਅਦ ਗੀਤਕਾਰ ਬਲਵੰਤ ਸੱਲਣ ਅਤੇ ਪ੍ਰੀਤਮ ਲੁਧਿਆਣਵੀ ਨਾਂ ਦੇ ਸਕੇ ਭਰਾਵਾਂ ਦੀ ਗੀਤਕਾਰ ਜੋੜੀ ਨੇ ਇਸਨੂੰ ਲਾ-ਜੁਵਾਬ ਦਰਦੀਲੀਆਂ ਕਲਮੀ ਛੋਹਾਂ ਦੇਣ ਦਾ ਕਾਰਜ ਕੀਤਾ ਹੈ। ਜਦਕਿ ਇਸਨੂੰ ਸੰਗੀਤਕ ਧੁੰਨਾ ਨਾਲ ਤਿਆਰ ਕੀਤਾ ਹੈ ਨਾਮਵਰ ਸੰਗੀਤਕਾਰ ਐਸ ਬੀ ਮਿਊਜਿਕ ਨੇ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਕੁਦਰਤ ਦੇ ਅਸੂਲਾਂ ਦੀ ਅਟੱਲ ਸੱਚਾਈ ਬਿਆਨ ਕਰਦਾ ਅਤੇ ਹਿਰਦਿਆਂ ਨੂੰ ਵਲੂੰਧਰਦਾ ਇਹ ਗੀਤ ਪਰਿਵਾਰ ਦੇ ਸਦੀਵੀ ਵਿਛੋੜਾ ਦੇ ਗਏ ਪਿਆਰੇ ਮੈਂਬਰਾ ਦੀ ਯਾਦ ਨੂੰ ਸਮਰਪਿਤ ਵਿਛੋੜੇ ਵਿੱਚ ਲਿਖਿਆ ਗਿਆ ਵਿਛੜਿਆਂ ਨੂੰ  ਸੱਚੀ ਸੁੱਚੀ ਸ਼ਰਧਾਜਲੀ ਭੇਂਟ ਕਰਦਾ ਬਾ-ਕਮਾਲ ਗੀਤ ਹੈ, ਜਿਸਨੂੰ ਸੁਣ ਕੇ ਪੱਥਰ ਤੋਂ ਪੱਥਰ ਦਿਲ ਵੀ ਹੰਝੂ ਕੇਰੇ ਬਿਨਾਂ ਨਹੀਂ ਰਹਿੰਦੇ।  ਗੀਤਕਾਰ ਭਰਾਵਾਂ ਨੇ ਜਿੰਨਾ ਜਿੰਦ-ਜਾਨ ਮਾਰ ਕੇ ਇਸ ਦਰਦੀਲੇ ਗੀਤ ਦੀ ਸਿਰਜਣਾ ਕੀਤੀ ਹੈ, ਉਤਨਾ ਹੀ ਸ਼ਬਦਾਂ ਦੇ ਦਰਦ ਵਿਚ ਭਿੱਜ ਕੇ ਇਸਨੂੰ ਤਜ਼ਰਬੇਕਾਰ ਤੇ ਸੂਝਵਾਨ ਗਾਇਕ ਸੁੱਖਵਿੰਦਰ ਰਾਣਾ ਨੇ ਰੂਹ ਨਾਲ ਗਾਇਆ ਹੈ।  ਆਰ ਐਨ ਆਰ ਰਾਜੂ ਨਾਹਰ ਰਿਕਾਰਡਜ ਚੈਨਲ ਵੱਲੋਂ ਰਿਲੀਜ ਕੀਤੇ ਗਏ ਇਸ ਗੀਤ ਨੂੰ ਸੋਸ਼ਲ ਮੀਡੀਏ ਉਤੇ ਸਰੋਤੇ ਹੱਥਾਂ ਉਤੇ ਬੋਚ ਰਹੇ ਅੱਗੇ ਤੋਂ ਅੱਗੇ ਗਰੁੱਪਾਂ ਵਿਚ ਪਾਉਣਾ ਆਪਣਾ ਗੌਰਵ ਮਹਿਸੂਸ ਕਰ ਰਹੇ ਹਨ। ਰਾਜੂ ਨਾਹਰ ਤੇ ਲੱਖੀ ਬੰਨੂੜ ਬੜੀ ਰੀਝ ਨਾਲ ਪੇਸ਼ ਕਰਦਿਆਂ ਇਸ ਪਰਿਵਾਰਕ ਗੀਤ ਨੂੰ ਸਰੋਤਿਆਂ ਦੀ ਝੋਲ਼ੀ ਪਾ ਕੇ ਇਕ ਅੱਡਰਾ ਸਕੂਨ ਹਾਸਲ ਹੋਇਆ ਮਹਿਸੂਸ ਕਰ ਰਹੇ ਹਨ।  ਨਾਹਰ ਨੇ ਅੱਗੇ ਦੱਸਿਆ ਕਿ ਇਸ ਗੀਤ ਨੂੰ ਰਿਲੀਜ ਕਰਨ ਵਿੱਚ ਜਸਪਾਲ ਸਿੰਘ ਸੈਂਪਲੇ ਅਤੇ ਸੁੱਖਦੀਪ ਕੌਰ ਸੈਂਪਲੇ ਦਾ ਵਿਸ਼ੇਸ ਯੋਗਦਾਨ ਰਿਹਾ ਹੈ।  ਜਿਸਦੇ ਲਈ ਸਮੁੱਚੀ ਟੀਮ ਉਨਾਂ ਦੀ ਹਾਰਦਿਕ ਧੰਨਵਾਦ ਕਰਦੀ ਹੋਈ ਭਵਿੱਖ ਵਿਚ ਵੀ ਉਨਾਂ ਵੱਲੋਂ ਸਹਿਯੋਗ ਮਿਲਦੇ ਰਹਿਣ ਦੀਆਂ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਰੱਖਦੀ ਹੈ।

No comments:

Post a Comment