ਚੰਡੀਗ੍ਹੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਨੇ ਰੁਪਿਆ ਅਤੇ ਡਾਕੂਮਿੰਟ ਕਾਗਜ਼ਾਤ ਨਾਲ ਭਰਿਆ ਹੋਇਆ ਪਰਸ ਸਾਥੀਆਂ ਦੀ ਹਾਜ਼ਰੀ ਵਿੱਚ ਵਾਪਸ ਕਰਕੇ ਵਾਹ ਵਾਹ ਖੱਟੀ। ਹੋਇਆ ਇੰਝ ਕਿ ਨੀਰਾ ਗੁਪਤਾ ਜੋ ਕਿ ਸੈਕਟਰ ਅੱਠ ਬੀ ਚੰਡੀਗੜ੍ਹ ਵਿੱਚ ਰਹਿੰਦੀ ਹੋਈ ਨੇ ਇਸ ਪਰਸ ਬਾਰੇ ਸਰਬਜੀਤ ਕੌਰ ਸੈਣੀ ਨੂੰ ਦੱਸਿਆ ਜਿਸ ਵਿਚ ਉਸ ਵਿਅਕਤੀ ਦੇ ਸ਼ਨਾਖ਼ਤੀ ਕਾਰਡ ਅਤੇ ਹੋਰ ਡਾਕੂਮੈਂਟ ਕਾਗਜ਼ਾਤ ਬਗੈਰਾ ਮਿਲੇ ਜਿਨ੍ਹਾਂ ਵਿੱਚ ਕੋਈ ਵੀ ਮੁਬਾਇਲ ਨੰਬਰ ਨਹੀਂ ਸੀ। ਜਿਸ ਕਰਕੇ ਉਸ ਵਿਅਕਤੀ ਨੂੰ ਲੱਭਣਾ ਬਹੁਤ ਮੁਸ਼ਕਲ ਕੰਮ ਸੀ। ਪ੍ਰੰਤੂ ਉਸ ਵਿਚ ਇਕ ਐਕਸਿਸ ਬੈਂਕ ਦੀ ਡਿਪਾਜਟ ਰਸੀਦ ਸੀ ਜਿਸ ਉੱਪਰ ਉਸਦਾ ਖ਼ਾਤਾ ਨੰਬਰ ਸੀ ਤਾਂ ਸਰਬਜੀਤ ਕੌਰ ਸੈਣੀ ਨੇ ਮਨਜੀਤ ਕੌਰ ਦੀ ਮੱਦਦ ਨਾਲ ਬੈਂਕ ਵਿਚ ਜਾ ਕੇ ਸੰਪਰਕ ਕਰਨ ਤੇ ਉਸ ਵਿਅਕਤੀ ਦਾ ਫੋਨ ਨੰਬਰ ਮਿਲ ਗਿਆ ਉਸੇ ਵੇਲੇ ਫੋਨ ਕਰ ਕੇ ਉਸ ਨੂੰ ਗੁਵਾਚੇ ਹੋਏ ਪਰਸ ਬਾਰੇ ਦੱਸਿਆ ਤਾਂ ਉਸ ਨੇ ਆਪਣਾ ਨਾਂ ਪਤਾ ਦੱਸ ਕੇ ਦੱਸਿਆ ਕਿ ਮੇਰਾ ਪਰਸ ਤਕਰੀਬਨ ਸੈਕਟਰ ਅੱਠ ਬੀ ਚੰਡੀਗੜ੍ਹ ਵਿੱਚ ਗੁੰਮ ਹੋਇਆ ਜਾਪਦਾ ਹੈ ਕਿਉਂਕਿ ਮੈਂ ਆਪਣੇ ਦੋਸਤ ਦੇ ਘਰ ਮਿਲਣ ਲਈ ਗਿਆ ਸੀ ਉਥੇ ਹੀ ਰਸਤੇ ਵਿੱਚ ਮੇਰਾ ਪਰਸ ਗੁੰਮ ਹੋਇਆ ਹੈ। ਉਸ ਤੋਂ ਬਾਅਦ ਉਸ ਨੂੰ ਸੱਦ ਕੇ ਨਿਸ਼ਾਨੀਆਂ ਦੇ ਆਧਾਰ ਤੇ ਪੂਰੀ ਟੀਮ ਸਾਹਮਣੇ ਉਸ ਦਾ ਪਰਸ ਵਾਪਸ ਕਰ ਦਿੱਤਾ। ਪਰਸ ਲੈ ਕੇ ਉਸ ਨੇ ਮਨੁੱਖੀ ਅਧਿਕਾਰ ਮੰਚ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
Sunday, 3 April 2022
ਮੰਚ ਦੀ ਸੀਨੀਅਰ ਮੀਤ ਪ੍ਰਧਾਨ ਨੇ ਰੁਪਿਆ ਅਤੇ ਡਾਕੂਮਿੰਟ ਕਾਗਜ਼ਾਤ ਨਾਲ ਭਰਿਆ ਪਰਸ ਵਾਪਸ ਕੀਤਾ
Subscribe to:
Post Comments (Atom)

No comments:
Post a Comment