Wednesday, 2 February 2022

ਗਾਇਕ ਜਰਨੈਲ ਸਿੰਘ ਵੱਲੋਂ ਗੀਤ, ‘ਦੁਨੀਆਂ ਸੁੰਨੀ ਕਰ ਗਿਆ’ ਦੁਆਰਾ ਸਵ. ਗਾਇਕ ਸਾਬਰਕੋਟੀ ਜੀ ਨੂੰ ਸਰਧਾਂਜ਼ਲੀ

 


ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 2 ਫਰਵਰੀ, 2022
: ਸੁਰੀਲਾ ਤੇ ਸੁਰਾਂ ਦਾ ਸ਼ਹਿਜ਼ਾਦਾ ਮਰਹੂਮ ਗਾਇਕ ਸਾਬਰਕੋਟੀ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਹੈ ਪਰ ਉਸ ਦੇ ਗਾਏ ਗੀਤ ਸਾਡੇ ਮਨਾਂ ਵਿੱਚ ਵਸਦੇ ਉਸ ਨੂੰ ਅਮਰ ਕਰ ਰਹੇ ਹਨ। ਪਿਛਲੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਗਾਇਕ ਜਰਨੈਲ ਸਿੰਘ (ਏ ਐਸ ਆਈ ਪੰਜਾਬ ਪੁਲੀਸ) ਵੱਲੋਂ ਸਾਬਰਕੋਟੀ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦੇ ਰੂਪ ਵਿੱਚ ਗੀਤ, ‘ਦੁਨੀਆਂ ਸੁੰਨੀ ਕਰ ਗਿਆ’  ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਇਆ ਗਿਆ ਹੈ। ਇਹ ਗੀਤ ਜੈ ਮਿਊਜ਼ਕ ਕੰਪਨੀ ਵੱਲੋਂ ਰਿਲੀਜ ਕੀਤਾ ਗਿਆ।

       ਗਾਇਕ ਜਰਨੈਲ ਸਿੰਘ ਏ ਐਸ ਆਈ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਰਾਜ ਸਿਰਹਾਲੀ ਨੇ। ਇਸ ਦਾ ਮਿਊਜਕ ਤਿਆਰ ਕੀਤਾ ਹੈ ਹਰੀ ਅਮਿਤ ਨੇ ਤੇ ਇਸਦਾ ਵੀਡਿਓ ਡਇਰੈਕਟਰ ਹੈ ਰਵੀ ਚੌਹਾਨ, ਕੈਮਰਾ ਮੈਨ ਭੁਪਿੰਦਰ ਮਾਰਸ਼ਲ ਤੇ ਐਡੀਟਰ ਕੁਲਦੀਪ ਸਿੰਘ। ਗਾਇਕ ਜਰਨੈਲ ਸਿੰਘ ਨੇ ਅੱਗੇ ਕਿਹਾ, ‘‘ਸਰੋਤਿਆਂ ਵੱਲੋਂ ਇਸ ਗੀਤ ਨੂੰ ਮੀਡੀਏ ਉਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤੇ ਸਾਨੂੰ ਆਸ ਹੈ ਕਿ ਇਹ ਗੀਤ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਜਾ ਕੇ ਮਰਹੂਮ ਗਾਇਕ ਸਾਬਰਕੋਟੀ ਸਾਹਿਬ ਜੀ ਦੀ ਯਾਦ ਤਾਜ਼ਾ ਕਰਵਾਏਗਾ।’’

 

No comments:

Post a Comment