| ਪਿੰਡ ਬੁਡਿਆਣਾ ਵਿੱਚ ਬਲਵਿੰਦਰ ਸਿੰਘ ਅਤੇ ਜੈ ਕੀਰਤ ਸਿੰਘ ਨੂੰ ਨਿਯੁੱਕਤੀ ਪੱਤਰ ਸੋਪਦੇ ਪਵਨ ਕੁਮਾਰ ਟੀਨੂੰ, ਲਖਵੀਰ ਸਿੰਘ ਹਜ਼ਾਰਾ, ਪਰਮਜੀਤ ਸਿੰਘ ਪੰਮਾਂ, ਦਵਿੰਦਰ ਸਿੰਘ ਬੁਡਿਆਣਾ |
ਵਿਧਾਇਕ ਪਵਨ ਟੀਨੂੰ ਵਲੋਂ ਬਲਵਿੰਦਰ ਸਿੰਘ ਸਰਕਲ ਪਤਾਰਾ ਪ੍ਰਧਾਨ ਅਤੇ ਜੈ ਕੀਰਤ ਸਿੰਘ ਜਿਲ੍ਹਾ ਸਕੱਤਰ ਨਿਯੁੱਕਤਵੱਖ ਵੱਖ ਬੁਲਾਰਿਆਂ ਨੇ ਸ਼ੋਮਣੀ ਅਕਾਲੀ ਦਲ ਵਲੋਂ ਕੀਤੇ ਵਿਕਾਸ ਕਾਰਜ਼ਾਂ ਤੇ ਪਾਇਆ ਚਾਨਣਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਹੀ ਵਿੱਚ ਪਿੰਡ ਬੁਡਿਆਣਾ ਵਿੱਖੇ ਸ਼ੋਮਣੀ ਅਕਾਲੀ ਦਲ ਅਤੇ ਯੂਥ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੋਰਾਨ ਸਰਕਲ ਪਤਾਰਾ ਦੇ ਵੱਖ ਵੱਖ ਪਿੰਡਾਂ ਵਿੱਚੋਂ ਆਗੂਆਂ ਅਤੇ ਪਤਵੰਤੇ ਸੱਜਣਾਂ ਨੇ ਭਾਗ ਲਿਆ। ਇਸ ਮੌਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਨੋਜਵਾਨਾਂ ਅਤੇ ਪਿੰਡ ਬੁਡਿਆਣਾ ਵਾਸੀਆਂ ਸ਼ੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਦੀ ਸਰਕਾਰ ਮੋਕੇ ਕਰਵਾਏ ਵਿਕਾਸ ਕਾਰਜ਼ਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਫਿਰ ਸ਼ੋਮਣੀ ਅਕਾਲੀ ਦਲ ਅਤੇ ਬਸਪਾ ਦੀ ਗੱਠਜੋੜ ਸਰਕਾਰ ਆਉਣ ਤੇ ਪੰਜਾਬ ਹੋਰ ਤਰੱਕੀ ਕਰੇਗਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਪੰਜਾਬ ਸਕੱਤਰ ਲਖਵੀਰ ਸਿੰਘ ਹਜ਼ਾਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਕੋਸਿਸ਼ ਕੀਤੀ ਹੈ। ਇਸ ਮੌਕੇ ਵਿਧਾਇਕ ਪਵਨ ਟੀਨੂੰ ਵਲੋਂ ਮੈਬਰ ਪੰਚਾਇਤ ਬੁਡਿਆਣਾ ਬਲਵਿੰਦਰ ਸਿੰਘ ਯੂਥ ਅਕਾਲੀ ਦਲ ਦੇ ਸਰਕਲ ਪਤਾਰਾ ਪ੍ਰਧਾਨ ਅਤੇ ਜੈ ਕੀਰਤ ਸਿੰਘ ਹਜ਼ਾਰਾ ਨੂੰ ਯੂਥ ਅਕਾਲੀ ਦਲ ਜਿਲ੍ਹਾ ਸਕੱਤਰ ਨਿਯੁੱਕਤ ਕੀਤਾ ਅਤੇ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਸੋਪੇ। ਇਸ ਮੀਟਿੰਗ ਮੋਕੇ ਸਾਬਕਾ ਕੋਸਲਰ ਬਲਵੀਰ ਸਿੰਘ ਬਿੱਟੂ ਢਿੱਲਵਾਂ, ਸਰਕਲ ਪ੍ਰਧਾਨ ਦਵਿੰਦਰ ਸਿੰਘ ਬੁਡਿਆਣਾ, ਪਰਮਜੀਤ ਸਿੰਘ ਪੰਮਾਂ ਕੋਟਲੀ ਥਾਨ ਸਿੰਘ, ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਲਖਵੀਰ ਸਿੰਘ ਜੋਹਲ, ਸਤਪਾਲ ਸਿੰਘ ਜੋਹਲ, ਸਰਵਿੰਦਰ ਸਿੰਘ ਢੱਡਾ, ਗੁਰਵਿੰਦਰ ਸਿੰਘ ਕੋਟਲੀ, ਜਥੇਦਾਰ ਮਨਜੀਤ ਸਿੰਘ ਉੱਚਾ, ਅਵਤਾਰ ਸਿੰਘ ਈਸ਼ਰਵਾਲ, ਪੰਚ ਹਰਜੀਤ ਸਿੰਘ, ਸਰਪੰਚ ਹਰਮੇਸ਼ ਲਾਲ ਬੁਡਿਆਣਾ, ਵਿਜੈ ਕੁਮਾਰ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ, ਸਰਬਜੀਤ ਸਿੰਘ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
No comments:
Post a Comment