Sunday, 9 January 2022
ਮਨੁੱਖੀ ਅਧਿਕਾਰ ਮੰਚ ਵੱਲੋਂ ਪਟਿਆਲਾ ਵਿਖੇ ਮਨਾਈ ਗਈ ਧੂਮ-ਧਾਮ ਨਾਲ ਲੋਹੜੀ।
ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਅਤੇ ਪੰਜਾਬ ਪੱਧਰ ਤੇ ਮਨਾਈ ਗਈ ਧੂਮ-ਧਾਮ ਨਾਲ ਪੰਜਾਬ ਕਲਾਸਿਕ ਪੈਲੇਸ ਵਿੱਚ ਨੰਨੀਆਂ ਧੀਆਂ ਦੀ ਲੋਹੜੀ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਅਮਿਤ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ, ਹਰਜੀਤ ਸਿੰਘ ਕਪਿਆਲ ਕੌਮੀ ਮੀਤ ਪ੍ਰਧਾਨ, ਅਰਣ ਕੁਮਾਰ ਚੇਅਰਮੈਨ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਡਾ, ਗੁਰਦੀਪ ਸਿੰਘ ਕੌਮੀ ਚੇਅਰਮੈਨ ਐਂਟੀ ਕਰਾਇਮ ਸੈਲ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਜਤਿੰਦਰ ਸ਼ਰਮਾ ਚੇਅਰਮੈਨ ਬੁਧੀਜੀਵੀ ਸੈੱਲ ਪੰਜਾਬ, ਮੱਖਣ ਗੁਪਤਾ, ਕਾਂਤਾ ਰਾਣੀ ਮੀਤ ਪ੍ਰਧਾਨ ਪੰਜਾਬ, ਪਰੇਮ ਸੇਠੀ ਸਕੱਤਰ ਇਸਤਰੀ ਵਿੰਗ ਪੰਜਾਬ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਅਤੇ ਗੁਰਦੀਪ ਸਿੰਘ ਸੈਣੀ ਚੈਅਰਮੈਨ ਸਲਾਹਕਾਰ ਕਮੇਟੀ ਜੋਨ ਦੌਆਬਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਨਵ ਜੰਮੀਆਂ ਬੱਚੀਆਂ ਨੂੰ ਗਰਮ ਸ਼ੂਟ, ਲੋਹੜੀ ਦਾ ਸਾਮਾਨ, ਬੱਚਿਆਂ ਦੀਆਂ ਮਾਵਾਂ ਨੂੰ ਗਰਮ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਜਲੋਵਾਲ ਨੇ ਧਾਰਮਿਕ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ । ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਵੀ ਪਟਿਆਲਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਸੀ । ਅਗਲੇ ਸਾਲ ਵੀ ਵੱਡੇ ਪੱਧਰ ਲੋਹੜੀ ਮਨਾਉਣ ਦਾ ਮੰਚ ਵੱਲੋਂ ਸਪਤ ਲਿਆ ਗਿਆ। ਧੀਆਂ ਦਾ ਸਤਿਕਾਰ ਕਰਨਾ ਹਰ ਇੰਨਸਾਨ ਦਾ ਇਖਲਾਕੀ ਫਰਜ਼ ਬਣਦਾ ਹੈ ਜ਼ੋ ਸਾਨੂੰ ਸਾਰਿਆਂ ਨੂੰ ਹੀ ਜ਼ਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਹੈ ।ਇਸ ਧੀਆ ਦੀ ਲੋਹੜੀ ਦਾ ਸ਼ੁਭ ਆਰੰਭ ਡਾਕਟਰ ਪਰਮਿੰਦਰ ਪਾਲ ਸਿੰਘ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਆਪਣੇ ਸ਼ੁਭ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਮਿਤ ਗੁਪਤਾ, ਸੁਰਿੰਦਰ ਸਿੰਘ ਸੁਰਜੀਤ ਸਿੰਘ ਮਲਹੋਤਰਾ ਚੇਅਰਮੈਨ, ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੁਰਜੀਤ ਪਾਲ ਸਿੰਘ ਰਾਜੂ ਲੰਬੀ ਚੇਅਰਮੈਨ ਐਂਟੀ ਕਰਾਇਮ ਸੈਲ, ਸੁੰਦਰ ਸਿੰਘ ਧੀਮਾਨ ਮੀਤ ਪ੍ਰਧਾਨ, ਨਿਰਮਲ ਜੈਨ ਚੇਅਰਪਰਸਨ, ਰੇਖਾ ਕੁਮਾਰੀ ਪ੍ਰਧਾਨ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਅਰਜੁਨ ਦੇਵ ਚੇਅਰਮੈਨ ਸਲਾਹਕਾਰ ਕਮੇਟੀ,ਪਰਮ ਪਾਲ ਸਿੰਘ ਅਡਵਾਈਜ਼ਰ, ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ, ਕਮਲਜੀਤ ਸੇਠੀ ਅਡਵਾਈਜ਼ਰ ਪਟਿਆਲਾ, ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਰਾਜ ਪਟਿਆਲਾ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਅਤੇ ਪਰਸ਼ੋਤਮ ਗਰਗ ਚੇਅਰਮੈਨ ਲੀਗਲ ਸੈਲ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ । ਸਟੇਟ ਦੀ ਜ਼ੁਮੇਵਾਰੀ ਗੁਰਮੀਤ ਸਿੰਘ ਭੜੀ ਅਤੇ ਸੁਨੀਲ ਕੁਮਾਰੀ ਸ਼ਰਮਾ ਚੇਅਰਪਰਸਨ ਕਲਚਰਲ ਸੈੱਲ ਨੇ ਬਾਖੂਬੀ ਨਿਭਾਈ।
Subscribe to:
Post Comments (Atom)
No comments:
Post a Comment