Monday, 13 December 2021

ਪਿੰਡ ਸਰਨਾਣਾ ਵਿੱਚ ਹਜ਼ਾਰਾ ਰੁਪਏ ਦੀ ਚੋਰੀ

ਜਲੰਧਰ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਸਰਨਾਣਾ ਵਿੱਚ ਇੱਕ ਘਰ ਵਿਚੋਂ ਹਜ਼ਾਰਾ ਰੁਪਏ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਘਰ ਦੇ ਮੁੱਖੀ ਸੁਖਵੰਤ ਸਿੰਘ ਪੁੱਤਰ ਸੰਤੋਖ ਸਿੰਘ ਨੇ ਦਸਿਆ ਦੁਪਿਹਰ ਕਰੀਬ 12 ਵਜੇ ਉਸਦੀ ਪਤਨੀ ਘਰੋਂ ਕਿਸੇ ਕੰਮ ਲਈ ਬਾਹਰ ਗਈ ਤਾਂ ਘਰ ਵਿਚੋਂ ਕਰੀਬ 40 ਹਜ਼ਾਰ ਰੁਪਏ ਦੀ ਚੋਰੀ ਹੋ ਗਈ। ਉਨ੍ਹਾਂ ਕਿਹਾ ਉਨ੍ਹਾਂ ਦੇ ਘਰ ਵਿੱਚ ਪਤੀ-ਪਤਨੀ ਤੋਂ ਇਲਾਵਾ ਉਨਾਂ ਦੇ ਦਾਦਾ ਜੀ ਅਤੇ ਦੋ ਬੱਚੇ ਹਨ। ਦਾਦਾ ਜੀ ਵੀ ਕਿਸੇ ਕੰਮ ਵਾਸਤੇ ਬਾਹਰ ਗਏ ਸਨ ਅਤੇ ਬੱਚੇ ਪੜਨ ਵਾਸਤੇ ਗਏ ਹੋਏ ਸਨ। ਬਾਅਦ ਵਿੱਚ ਚੋਰਾਂ ਨੇ ਘਰ ਨੂੰ ਨਿਸ਼ਾਨਾਂ ਬਣਾਇਆ ਅਤੇ ਘਰ ਵਿੱਚ ਨਾ ਹੋਣ ਦਾ ਫਾਇਦਾ ਉਠਾਉਦੇ ਹੋਏ ਚੋਰਾਂ ਨੇ ਘਰ ਦੇ ਜਿੰਦਰੇ ਤੋ੍ਹੜਦੇ ਹੋਏ ਘਰ ਦੀ ਅਲਮਾਰੀ ਵਿਚੋਂ 40 ਹਜ਼ਾਰ ਰੁਪਏ ਦੀ ਚੋਰੀ ਕਰ ਲਈ। ਉਨ੍ਹਾਂ ਕਿਹਾ ਤਿੰਨੋ ਲੜਕੇ ਮੋਟਰਸਾਇਕਲ ਤੇ ਸਵਾਰ ਸਨ ਅਤੇ ਉਹ ਘਰ ਅੱਗੇ ਕਾਫੀ ਦੇਰ ਤੋਂ ਘੁੰਮ ਰਹੇ ਸਨ। ਜਿਨ੍ਹਾਂ ਦੀ ਵੀਡੀਉ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਵੀਡੀਉ ਵਿੱਚ ਇਕ ਨੋਜਵਾਨ ਘਰ ਦੇ ਗੇਟ ਨਾਲ ਵੀ ਛੇੜਛਾੜ ਕਰ ਰਿਹਾ ਹੈ। ਉਨ੍ਹਾਂ ਕਿਹਾ ਇਸ ਚੋਰੀ ਸਬੰਧੀ ਥਾਣਾ ਪਤਾਰਾ ਦੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ।

             ਜਦ ਥਾਣਾ ਪਤਾਰਾ ਦੇ ਐਸ.ਐਚ.ਉ ਰਛਪਾਲ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੇ ਚੋਰੀ ਦਾ ਮਾਮਲਾ ਧਿਆਨ ਵਿੱਚ ਨਹੀਂ ਹੈ ਜਦ ਕਿ ਸੁਖਵੰਤ ਸਿੰਘ ਦੇ ਘਰੈਲੂ ਮੈਂਬਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਵਲੋਂ ਥਾਣਾ ਪਤਾਰਾ ਦਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮੁਲਾਜ਼ਮ ਮੋਕਾ ਦੇਖਣ ਲਈ ਵੀ ਆਏ ਸਨ।

No comments:

Post a Comment