Wednesday, 1 December 2021

ਝੁੱਗੀ ਝੌਂਪੜੀ ਵਾਲਿਆਂ ਦੇ ਅਜੇ ਤੱਕ ਕੋਰੋਨਾ ਵੈਕਸੀਨ ਨਹੀਂ ਲੱਗੀ : ਕਰਮਬੀਰ ਬਾਲੀ


ਹੁਸ਼ਿਆਰਪੁਰ 1 ਦਸੰਬਰ ( ਤਰਸੇਮ ਦੀਵਾਨਾ   ) ਜ਼ਿਲ੍ਹਾ ਸੰਘਰਸ਼ ਕਮੇਟੀ ਦਾ ਵਫਦ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਅਡੀਸ਼ਨਲ ਡਿਪਟੀ ਕਮਿਸ਼ਨਰ  ਸੰਦੀਪ ਸਿੰਘ ਨੂੰ ਮਿਲਿਆ ਜਿਸ ਵਿੱਚ ਚੇਅਰਮੈਨ  ਨਵਲ ਕਿਸ਼ੋਰ ਕਾਲੀਆ, ਜਨਰਲ ਸਕੱਤਰ ਕ੍ਰਿਪਾਲ ਸਿੰਘ, ਧਰਮਵੀਰ, ਵੀਰੂ ਰਾਮ ਸ਼ਾਮਿਲ ਹੋਏ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਭੰਗੀ ਪੁਲ ਦੇ ਕੋਲ ਰਹਿੰਦੇ ਝੁੱਗੀ-ਝੌਂਪੜੀ ਵਾਲਿਆਂ ਦੇ ਅਜੇ ਤੱਕ ਕੋਰੋਨਾ ਦੇ ਟੀਕੇ ਨਹੀਂ ਲੱਗੇ ਅਤੇ ਨਾ ਹੀ ਇਹ ਲੋਕ ਕੋਈ ਇਸ ਦੀ ਜਾਣਕਾਰੀ ਰੱਖਦੇ ਹਨ ਤਾਂ ਸੰਦੀਪ ਸਿੰਘ ਜੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਟੀਕਾਕਰਣ ਅਧਿਕਾਰੀ  ਨੂੰ ਟੀਕੇ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਨੇ ਅੱਜ  ਸਵੇਰੇ 10.00 ਵਜੇ ਆਪਣੀ ਟੀਮ ਭੇਜਣ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਕ ਮੋਬਾਇਲ ਨੰਬਰ ਤੇ ਚਾਰ ਲੋਕਾਂ ਨੂੰ ਟੀਕਾ ਲੱਗ ਸਕਦਾ ਹੈ ਜਿਸ ਵਿੱਚ ਆਧਾਰ ਕਾਰਡ ਦੀ ਕੋਈ ਜ਼ਰੂਰਤ ਨਹੀਂ ਹੈ। ਆਧਾਰ ਕਾਰਡ, ਵੋਟਰ ਕਾਰਡ ਦੇ ਬਾਰੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਹਾ 6 ਨੰਬਰ ਦਾ ਫਾਰਮ ਭਰ ਕੇ ਦੇ ਦਿਓ। ਕਰਮਵੀਰ ਬਾਲੀ ਨੇ ਕਿਹਾ ਕਿ ਇਨ੍ਹਾਂ ਦੇ ਜਨਮ-ਪ੍ਰਮਾਣ ਪੱਤਰ ਦਰਜ ਨਹੀਂ ਹਨ। ਇਹਨਾਂ ਦੇ ਹਲਫੀਆ ਬਿਆਨ ਲੈ ਕੇ ਇਨ੍ਹਾਂ ਦੇ ਆਧਾਰ ਕਾਰਡ ਬਣਾਏ ਜਾਣ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਵੀ ਕਾਰਵਾਈ ਕੀਤੀ ਜਾਵੇਗੀ। ਕਰਮਵੀਰ ਬਾਲੀ ਨੇ ਤੁਰੰਤ ਕਾਰਵਾਈ ਕਰਨ ਤੇ ਸੰਦੀਪ ਜੀ ਦਾ ਧੰਨਵਾਦ ਕੀਤਾ। 

No comments:

Post a Comment