Monday, 13 December 2021

ਪਿੰਡ ਧੋਗੜੀ ਵਿਖੇ ਸਲਾਨਾਂ ਬਰਸੀ ਸਮਾਗਮ ਮਨਾਏ

ਪਿੰਡ ਧੋਗੜੀ ਵਿੱਖੇ ਜੋੜ ਮੇਲੇ ਦੋਰਾਨ ਹਾਜ਼ਰ ਬਾਬਾ ਗੁਰਮੇਲ ਸ਼ਾਹ, ਬਾਬਾ ਦਿਲਬਾਗ ਸ਼ਾਹ ਜੀ। 

ਜਲੰਧਰ (ਅਮਰਜੀਤ ਸਿੰਘ)- ਪਿੰਡ ਧੋਗੜੀ ਵਿੱਚ ਮੋਜੂਦ ਦਰਬਾਰ ਬਾਬਾ ਗੁੱਜਾ ਪੀਰ ਵਿਖੇ ਬਾਬਾ ਕਰਮ ਸ਼ਾਹ ਜੀ ਦੇ ਸਲਾਨਾਂ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਗੁਰਮੇਲ ਸ਼ਾਹ ਅਤੇ ਬਕਸ਼ੀ ਸ਼ਾਹ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਏ ਗਏ। ਇਸ ਜੋੜ ਮੇਲੇ ਵਿੱਚ ਬਾਬਾ ਦਿਲਬਾਗ ਸ਼ਾਹ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਜੋੜ ਮੇਲੇ ਦੇ ਸਬੰਧ ਵਿੱਚ ਦਰਬਾਰ ਤੇ ਪਹਿਲਾ ਚਿਰਾਗ ਰੋਸ਼ਨ ਕੀਤੇ ਗਏ ਉਪਰੰਤ ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵਲੋਂ ਨਿਭਾਈ ਗਈ ਅਤੇ ਪੁੱਜੀਆਂ ਸੰਗਤਾਂ ਨੂੰ ਸਰਬਜੀਤ ਅਕਵਾਲ, ਪੰਮੀ ਨਕਾਲ ਐਂਡ ਪਾਰਟੀ ਨੇ ਨਕਲਾਂ ਦਾ ਪ੍ਰੋਗਰਾਮ ਕਰਕੇ ਨਿਹਾਲ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵਲੋਂ ਨਿਭਾਈ ਗਈ। ਇਸ ਮੌਕੇ ਬਾਬਾ ਦਿਲਬਾਗ ਸ਼ਾਹ (ਦਰਬਾਰ ਇਛਾਧਾਰੀ ਡੇਰਾ ਅਮਿ੍ਰਤਸਰੀਆਂ ਪਿੰਡ ਧੋਗੜੀ) ਨੇ ਸਰਬੱਤ ਸੰਗਤਾਂ ਆਪਣੇ ਵਡੇਰਿਆਂ ਅਤੇ ਮਾਤਾ ਪਿਤਾ ਦਾ ਸਤਿਕਾਰ ਲਈ ਪ੍ਰੇਰਿਆ ਅਤੇ ਕਿਸਾਨੀ ਸਘੰਰਸ਼ ਦੀ ਜਿੱਤ ਲਈ ਉਨ੍ਹਾਂ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਬਾਬਾ ਗੁਰਮੇਲ ਸ਼ਾਹ, ਬਾਬਾ ਬਕਸ਼ੀ ਸ਼ਾਹ, ਬਾਬਾ ਦਿਲਬਾਗ ਸ਼ਾਹ, ਬਾਬਾ ਬਿੱਲੇ ਸ਼ਾਹ ਝੰਡੀ ਪੀਰ, ਸਾਂਈ ਹੰਸ ਰਾਜ, ਬੀਬੀ ਕੁਲਵਿੰਦਰ ਕੋਰ ਜੰਡੂ ਸਿੰਘਾ, ਅਸ਼ੋਕ ਅਲਾਵਲਪੁਰ, ਪਿਆਰਾ ਲਾਲ ਨੂਰਪੁਰ ਸਾਬਕਾ ਚੇਅਰਮੈਨ, ਪ੍ਰੀਤਮ ਸਿੰਘ, ਅਜੀਤ ਸਿੰਘ, ਜਗੀਰ ਸਿੰਘ ਏ.ਐਸ.ਆਈ, ਪਰਗਟ ਸਿੰਘ, ਕੁੰਦਨ ਲਾਲ, ਮਨੋਹਰ ਲਾਲ, ਪ੍ਰਧਾਨ ਰੂਪ ਲਾਲ, ਸੋਨੂੰ, ਮੋਨੂੰ, ਪ੍ਰਧਾਨ ਚਰਨ, ਬਲਵੀਰ ਬੀਰਾ, ਬਾਬੂ ਲਾਲ, ਸੁੱਖਾ ਡਰੋਲੀ, ਬਾਬੂ ਸਾਂਈ ਅਤੇ ਨਗਰ ਧੋਗੜੀ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। 



No comments:

Post a Comment