Friday, 8 October 2021

ਵਿਸ਼ਵ ਪੱਧਰ ਤੇ ਧੁੰਮਾਂ ਪਾ ਰਹੀ ਸੁਰੀਲੀ ਗਾਇਕਾ ਬੀਬਾ ਪਰਮਜੀਤ ਧੰਜਲ ਦੇ, ‘ਮਈਆ ਦਰ ਜਾਣਾ’ ਨੂੰ ਨਵਰਾਤਿਆਂ ਦੌਰਾਨ ਮਿਲ ਰਿਹਾ ਭਰਪੂਰ ਹੁੰਗਾਰਾ

 

ਚੰਡੀਗੜ (ਪ੍ਰੀਤਮ ਲੁਧਿਆਣਵੀ), 8 ਅਕਤੂਬਰ, 2021: ਦੇਸ਼-ਵਿਦੇਸ਼ ਦੀਆਂ ਸੈਂਕੜੇ ਸਟੇਜਾਂ ਤੋਂ ਸਨਮਾਨੀ-ਸਤਿਕਾਰੀ, ਪੰਜਾਬੀ ਸੰਗੀਤ ਜਗਤ ਦੀ ਦੁਨੀਆਂ ਦੇ ਅੰਬਰਾਂ ਵਿੱਚ ਉਡਾਰੀਆਂ ਮਾਰ ਰਹੀ, ਵਿਸ਼ਵ ਪ੍ਰਸਿੱਧੀ ਪ੍ਰਾਪਤ ਸੁਰੀਲੀ ਗਾਇਕਾ ਬੀਬਾ ਪਰਮਜੀਤ ਧੰਜਲ ਜਿੱਥੇ ਆਪਣੇ ਅਨਗਿਣਤ ਸੱਭਿਆਚਾਰਕ ਗੀਤਾਂ ਦੇ ਨਾਲ-ਨਾਲ ਸਾਹਿਤਕ ਗੀਤ, ‘ਬਰਸਾਤਾਂ’ ਅਤੇ ‘ਸਾਉਣ ਮਹੀਨਾ’ ਨਾਲ ਖੂਬ ਚਰਚਾ ਵਿਚ ਹੈ, ਉਥੇ ਮਹਾਂਮਾਈ ਦੇ ਨਵਰਾਤਰਿਆਂ ਦੌਰਾਨ, ‘ਮਈਆ ਦਰ ਜਾਣਾ’ ਉਨਾਂ ਦੀ ਮਾਤਾ ਦੀ ਭੇਟ ਵੀ ਭਗਤਾਂ ਲਈ ਸੁਹਣਾ ਖਿੱਚ ਦਾ ਕੇਂਦਰ ਬਣੀ ਤਹਿਲਕਾ ਮਚਾ ਰਹੀ ਹੈ। ਗੀਤਕਾਰ ਸੋਨੀ ਮੋਗੇ ਵਾਲਾ ਦੀ ਕਲਮ ’ਚੋਂ ਨਿਕਲੀ ਇਸ ਭੇਟ ਨੂੰ ਡੀ. ਟੀ. ਬੀ ਫਿਲਮ.ਪ੍ਰੋਡਕਸ਼ਨ ਕੰਪਨੀ ਦੇ ਪ੍ਰੋਡਿਊਸਰ ਨਰੇਸ਼ ਸ਼ਰਮਾ ਜੀ ਨੇ ਮਾਰਕੀਟ ਵਿਚ ਉਤਾਰਕੇ ਮਹਾਂਮਾਈ ਪਾਸੋਂ ਅਨੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਸ ਭੇਟ ਦੀ ਵੀਡੀਓ ਤਿਆਰ ਕੀਤੀ ਹੈ, ਪ੍ਰਸਿੱਧ ਵੀਡੀਓ ਡਾਇਰੈਕਟਰ ਅਸ਼ੋਕ ਖੁਰਾਨਾ ਨੇ। ਇਸਨੂੰ ਸੰਗੀਤਕ ਛੋਹਾਂ ਨਾਲ ਸ਼ਿੰਗਾਰਿਆ ਹੈ ਨਾਮਵਰ ਸੰਗੀਤਕਾਰ ਨਿੰਮਾ ਵਿਰਕ ਨੇ।

          ਇਕ ਮੁਲਾਕਾਤ ਦੌਰਾਨ ਖ਼ੁਸ਼ੀ ਸਾਂਝੀ ਕਰਦਿਆਂ ਗਾਇਕਾ ਪਰਮਜੀਤ ਧੰਜਲ ਨੇ ਕਿਹਾ,‘‘ਮੇਰੇ ਉਤੇ ਮਹਾਂਮਾਈ ਦੀ ਅਪਾਰ ਕਿਰ


ਪਾ ਹੈ, ਜਿਸ ਸਦਕਾ ਅੱਗੇ ਤੋਂ ਅੱਗੇ ਪੁਲਾਂਘਾਂ ਪੁੱਟਦੇ ਰਹਿਣ ਲਈ ਮਹਾਮਾਈ ਦਾ ਮੇਰੇ ਸਿਰ ਹਮੇਸ਼ਾਂ ਅਸ਼ੀਰਵਾਦ ਬਣਿਆ ਰਹਿੰਦਾ ਹੈ।  ਮੈਂ ਮਾਤਾ ਦੇ ਚੱਲ ਰਹੇ ਨਵਰਾਤਿਆਂ ਦੀਆਂ ਸਮੂੰਹ ਭਗਤਾਂ ਨੂੰ ਤਹਿ ਦਿਲੋਂ ਮੁਬਾਰਕਾਂ ਦਿੰਦੀ ਹੋਈ ਕਿਰਪਾਲੂ ਤੇ ਦਿਆਲੂ ਮਹਾਂਮਾਈ ਨੂੰ ਦੁਆਵਾਂ ਕਰਦੀ ਹਾਂ ਕਿ ਉਹ ਸਭਨਾ ਉਤੇ ਮਿਹਰਾਂ ਭਰਿਆ ਹੱਥ ਬਣਾਈ ਰੱਖੇ।’’

          ਵਿਸ਼ੇਸ਼ ਵਰਣਨ ਯੋਗ ਹੈ ਕਿ ਸੁਰੀਲੀ ਗਾਇਕਾ ਪਰਮਜੀਤ ਧੰਜਲ ਜੀ (9779509516) ਪਹਿਲੇ ਵੀ ਮਾਤਾ ਦੀਆਂ ਕਾਫੀ ਕੈਸਿਟਾਂ ਅਤੇ ਵੀ.ਸੀ.ਡੀਜ ਰਾਂਹੀ ਭਰਵੀਆਂ ਹਾਜ਼ਰੀਆਂ ਲਗਵਾ ਕੇ ਭਗਤਾਂ ਦਾ ਰੱਜਵਾਂ ਮੋਹ-ਪਿਆਰ ਤੇ ਅਸੀਸਾਂ ਖੱਟਦੇ ਆ ਰਹੇ ਹਨ।

No comments:

Post a Comment