ਇੱਕ ਸਾਲ ਪਹਿਲਾ 9ਵੇਂ ਮਹੀਨੇ ਪੰਚਾਇਤ ਨੇ ਪਾਇਆ ਸੀ ਮਤਾ, ਪਰ ਨਹੀਂ ਲੱਗੀਆਂ ਇੰਟਰਲੋਕਿੰਗ ਟਾਇਲਾਂ
ਪਾਣੀ ਖੜਨ ਨਾਲ ਕਈ ਸਕੂਟਰ ਸਵਾਰ ਲੋਕ ਡਿੱਗ ਕੇ ਲਗਵਾ ਚੁੱਕੇ ਹਨ ਸੱਟਾਂ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਹਜ਼ਾਰਾ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਤੇ ਪਿੰਡ ਵਿੱਚ ਵਿਕਾਸ ਕਾਰਜ ਦੇ ਕੰਮ ਨਾ ਕਰਵਾਉਣ ਕਰਕੇ ਪਿੰਡ ਵਾਸੀਆਂ ਦੀ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਪਿੰਡ ਦੇ ਪੰਚ ਰਜਿੰਦਰ ਸਿੰਘ, ਅਮਰਜੀਤ ਸਿੰਘ, ਤਰਲੌਚਨ ਸਿੰਘ, ਮੰਗਲ ਸਿੰਘ, ਸੁਮਿੱਤਰ ਸਿੰਘ, ਪਰਮਾਨੰਦ ਸਿੰਘ, ਸੁਮਨ, ਸੁਰਜੀਤ ਬਾਵਾ, ਹੀਰਾ ਲਾਲ, ਕਾਕਾ, ਵਿੱਕੀ, ਜਸਵਿੰਦਰ ਕੌਰ, ਸੋਨੀਆ, ਤਜਿੰਦਰ ਕੌਰ, ਨਰਿੰਦਰ ਕੌਰ, ਪ੍ਰਵੀਨ ਕੌਰ, ਮਨਿੰਦਰਜੀਤ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਸ਼ੁਸ਼ਮਾ ਅਤੇ ਪਿੰਡ ਵਾਸੀਆਂ ਨੇ ਦਸਿਆ ਕਿ ਪਿੰਡ ਦੇ ਮੇਨ ਚੌਕ ਵਿੱਚ ਪਿੰਡ ਦੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਅਤੇ ਮੈਂਬਰਾਂ ਵਲੋਂ ਇੱਕ ਕਰੀਬ ਸਾਲ ਪਹਿਲਾ ਪਿੰਡ ਦੇ ਚੌਕ ਅਤੇ ਗਲੀ ਵਿੱਚ ਇੰਟਰਲੋਕਿੰਗ ਟਇਲਾਂ ਲਗਾਉਣ ਲਈ ਇੱਕ ਮਤਾ ਪਾਇਆ ਗਿਆ ਸੀ। ਜੋ ਕਿ ਉਸ ਵੇਲੇ ਚੌਕ ਵਿੱਚ ਲਗਾ ਦਿੱਤੀਆਂ ਗਈਆਂ। ਪਰ ਕੁਝ ਦਿਨਾਂ ਬਾਅਦ ਪੁੱਟ ਕੇ ਸਾਇਡ ਤੇ ਚੱਕਾ ਲਗਾ ਕੇ ਰੱਖ ਦਿਤੀਆਂ। ਜੋ ਕਿ ਇੱਕ ਸਾਲ ਬੀਤ ਗਿਆ ਹੈ ਪਰ ਟਾਇਲਾਂ ਕੰਧ ਨਾਲ ਲੱਗੀਆਂ ਪਈਆਂ ਹਨ ਅਤੇ ਪੰਚਾਇਤ ਇਹ ਟਾਇਲਾਂ ਚੌਕ ਵਿੱਚ ਨਹੀਂ ਲੱਗਵਾ ਰਹੀ। ਲੋਕਾਂ ਨੇ ਦਸਿਆ ਕਿ ਇਹ ਟਾਇਲਾਂ ਕੁਝ ਚੌਕ ਵਿੱਚ ਰੱਖੀਆਂ ਹੋਈਆਂ ਹਨ ਨਾ ਹੀ ਉਸਦਾ ਕੋਈ ਲੈਬਲ ਹੈ। ਜਿਸ ਨਾਲ ਚੌਕ ਵਿੱਚ ਵੀ ਮੀਂਹ ਦਾ ਪਾਣੀ ਖ੍ਹੜ ਜਾਂਦਾ ਹੈ। ਜਿਸ ਨਾਲ ਕਈ ਲੋਕ ਪਾਣੀ ਵਿੱਚ ਟਾਇਲਾਂ ਟੇਡੀਆਂ ਮੇਡੀਆਂ ਹੋਣ ਕਾਰਨ ਆਪਣੇ ਵਾਹਨਾਂ ਤੋਂ ਡਿੱਗ ਚੁੱਕੇ ਹਨ ਅਤੇ ਲੋਕਾਂ ਤੇ ਸੱਟਾਂ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਿੰਡ ਹਜ਼ਾਰਾ ਵਾਸੀਆਂ ਨੇ ਦਸਿਆ ਕਿ ਨਜ਼ਦੀਕ ਹੋਦੀਆਂ ਸਹੀ ਨਾ ਹੋਣ ਕਾਰਨ ਅਤੇ ਗੰਦੇ ਪਾਣੀ ਵਾਲੇ ਪਾਇਪ ਨਾ ਪੈਣ ਕਾਰਨ ਸੱਪ ਅਤੇ ਹੋਰ ਕੀੜੇ ਮਕੌੜੇ ਹੋਦੀਆਂ ਵਿਚੋਂ ਨਿੱਕਲ ਕੇ ਲੋਕਾਂ ਦੇ ਘਰਾਂ ਵਿੱਚ ਵੱੜਦੇ ਰਹਿੰਦੇ ਹਨ। ਜਿਸ ਨਾਲ ਕੋਈ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਈ ਵਾਰ ਪੰਚਾਇਤ ਅਤੇ ਸਰਪੰਚ ਨੂੰ ਸੁਚਿਤ ਕੀਤਾ ਪਰ ਇਹ ਟਾਇਲਾਂ ਨਹੀਂ ਲੱਗੀਆਂ। ਉਨ੍ਹਾਂ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਇੰਟਰਲੋਕਿੰਗ ਟਾਇਲਾਂ ਜਲਦ ਲਗਵਾਈਆਂ ਜਾਣ।
ਪਿੰਡ ਦੇ ਚੋਕ ਵਿੱਚ ਹੁੰਦੇ ਹਨ ਪ੍ਰਕਾਸ਼ ਪੁਰਬ ਵਾਲੇ ਦਿਨ ਸਮਾਗਮ- ਪਿੰਡ ਵਾਸੀਆਂ ਨੇ ਦਸਿਆ ਕਿ ਪਿੰਡ ਦੇ ਏਸੇ ਚੋਕ ਵਿੱਚ ਪਿੰਡ ਦੇ ਨਗਰ ਕੀਰਤਨ ਦਾ ਸਵਾਗਤ ਪਿਛਲੇ ਕਈ ਸਾਲਾਂ ਤੋਂ ਪਿੰਡ ਵਾਸੀਆਂ ਵਲੋਂ ਕੀਤਾ ਜਾਂਦਾ ਹੈ ਅਤੇ ਪਿੰਡ ਵਾਸੀਆਂ ਪਿੰਡ ਦੇ ਚੌਕ ਵਿੱਚ ਹੀ ਨਗਰ ਕੀਰਤਨ ਦਾ ਪੜਾਅ ਲਗਾਉਦੇ ਹਨ ਅਤੇ ਪਿੰਡ ਵਾਸੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਅਗਲੇ ਦਿਨਾਂ ਵਿੱਚ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਆਗਮਨ ਪੁਰਬ ਆ ਰਹੇ ਹਨ। ਜਿਸਦੇ ਸਬੰਧ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਇਹ ਪ੍ਰਕਾਸ਼ ਪੁਰਬ ਦੇ ਸਮਾਗਮ ਦੇ ਪੜਾਅ ਵੀ ਇਥੇ ਹੀ ਲਗਾਏ ਜਾਣ ਅਤੇ ਟਾਇਲਾਂ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ।
ਪਿੰਡ ਦੇ ਦੋ ਬੰਦੇ ਪਾਇਪ ਪਾਉਣ ਤੋਂ ਰੋਕ ਰਹੇ ਹਨ- ਸਰਪੰਚ ਸੁਖਵਿੰਦਰ ਕੌਰ ਦੇ ਪਤੀ ਨੇ ਜਸਵੀਰ ਸਿੰਘ ਨੇ ਕਿਹਾ ਕਿ ਚੌਕ ਨਜ਼ਦੀਕ ਦੋ ਘਰਾਂ ਦੇ ਬੰਦੇ ਪਾਇਪ ਪਾਉਣ ਤੋਂ ਰੋਕ ਰਹੇ ਹਨ। ਜਿਸ ਕਰਕੇ ਕੰਮ ਕਾਫੀ ਦੇਰ ਤੋ ਰੁਕਿਆ ਹੋਇਆ ਹੈ। ਅਗਰ ਉਹ ਆਪਣੇ ਘਰ ਦੇ ਨਾਲ ਪਾਇਪ ਪਾਉਣ ਦੇ ਦੇਣ ਤਾਂ ਪਾਇਪ ਸਵੇਰੇ ਹੀ ਪਾ ਕੇ ਟਾਇਲਾਂ ਲਵਾ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਮਾਮਲਾ ਬੀ.ਡੀ.ਪੀ.ਉ ਅਤੇ ਜੇ.ਈ ਸਾਹਿਬ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਬਾਕੀ ਸਾਰੇ ਪਿੰਡ ਵਿੱਚ ਟਾਇਲਾਂ ਲਗਾ ਕੇ ਪਾਇਪ ਪਾਏ ਗਏ ਹਨ।
ਕੈਪਸ਼ਨ- ਪਿੰਡ ਹਜ਼ਾਰਾ ਦੀ ਸਰਪੰਚ ਸੁਖਵਿੰਦਰ ਕੌਰ ਖਿਲਾਫ ਟਾਇਲਾਂ ਨਾ ਲਗਵਾਉਣ ਕਾਰਨ ਰੋਸ ਪ੍ਰਗਟ ਕਰਦੇ ਅਤੇ ਜਾਣਕਾਰੀ ਦਿੰਦੇ ਪਿੰਡ ਵਾਸੀ। ਫੋਟੋ- 24ਸੀਟੀਵਾਈ301 ਤੇ ਮੇਲ ਹੈ ਜੀ।
No comments:
Post a Comment