Monday, 18 October 2021

ਰੇਲ ਯਾਤਰੀਆਂ ਦੀ ਸਹੂਲਤ ਲਈ ਗੁਰੂ ਕੇ ਲੰਗਰ ਲਗਾਏ


ਡੇਰਾ ਚਹੇੜੂ ਦੀਆਂ ਸਮੂਹ ਸੰਗਤਾਂ ਨੇ ਡੇਰਾ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਦੇ ਆਸ਼ੀਰਵਾਦ ਨਾਲ ਕੀਤਾ ਉਪਰਾਲਾ

ਜਲੰਧਰ (ਖ਼ਬਰਸਾਰ ਪੰਜਾਬ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿਨ ਖੇਤੀ ਬਿੱਲਾ ਨੂੰ ਲੈ ਕੇ ਕਿਸਾਨ ਭਰਾਵਾਂ ਵਲੋਂ ਸਘੰਰਸ਼ ਲਗਾਤਾਰ ਜਾਰੀ ਹੈ ਅਤੇ ਅੱਜ ਇਸੇ ਸਿਲਸਿਲੇ ਵਿੱਚ ਕਿਸਾਨ ਭਰਾਵਾਂ ਵਲੋਂ ਰੇਲ ਗੱਡੀਆਂ ਵੀ ਰੋਕੀਆਂ ਗਈਆਂ ਜੋ ਕਿ ਲਾਈਨਾਂ ਤੇ ਖੜੀਆਂ ਰਹੀਆਂ। ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਦੀ ਬੈਡ ਸਾਇਡ ਤੇ ਵੀ ਰੇਲ ਲਾਇਨਾਂ ਤੇ ਬੰਦੇ ਭਾਰਤ ਐਕਸਪ੍ਰੈਕਸ ਰੇਲ ਨੂੰ ਰੁੱਕਣਾਂ ਪਿਆ। ਜੋ ਕਿ ਸਵੇਰੇ ਕਰੀਬ 10.30 ਵਜੇ ਤੋਂ ਸ਼ਾਮ 4 ਵਜੇ ਤੱਕ ਡੇਰਾ ਚਹੇੜੂ ਵਿਖੇ ਖੜੀ ਰਹੀ। ਜਿਸਦੇ ਯਾਤਰੀਆਂ ਦੀ ਸਹੂਲਤ ਹਿੱਤ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਸੰਗਤਾਂ ਨੇ ਸੈਕੜੇ ਰੇਲ ਯਾਤਰੀਆਂ ਲਈ ਜਿਥੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਥੇ ਸੰਗਤਾਂ ਨੂੰ ਦੁੱਧ, ਚਾਹ, ਮਠਿਆਈਆਂ, ਕੇਲੇ, ਸੇਬ ਅਤੇ ਹੋਰ ਖਾਣ ਪੀਣ ਦੇ ਸਮਾਨ ਦੀ ਸਹੂਲਤ ਉਪਲੱਬਧ ਕਰਵਾਈ। ਸੰਤਾਂ ਵਲੋਂ ਕੀਤੇ ਇਸ ਉਪਰਾਲੇ ਰੇਲ ਡਿਪਾਰਟਮੈਂਟ ਦੇ ਕੁਝ ਅਧਿਕਾਰੀਆਂ, ਫਗਵਾੜਾ ਪੁਲਿਸ ਪ੍ਰਸ਼ਾਸ਼ਨ ਅਤੇ ਰੇਲ ਯਾਤਰੀਆਂ ਨੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ, ਭੁੱਲਾ ਰਾਮ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਠੇਕੇਦਾਰ ਸੀਤਲ ਸਿੰਘ ਢੰਡਾ, ਜਸਵਿੰਦਰ ਬਿੱਲਾ, ਬਾਗਲਾ, ਮਾਣੀ ਕਲੇਰ ਅਤੇ ਹੋਰ ਸੰਗਤਾਂ ਵਿਸ਼ੇਸ਼ ਸਹਿਯੋਗ ਰਿਹਾ। 




No comments:

Post a Comment