ਮੁੱਖ ਮਹਿਮਾਨ ਵਜੋਂ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ, ਮਹਿੰਦਰ ਸਿੰਘ ਕੇ.ਪੀ ਚੇਅਰਮੈਨ, ਡਾ. ਜਗਰੂਪ ਸਿੰਘ ਪੁੱਜੇ।
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਬੋਲੀਨਾ ਦੋਆਬਾ ਵਿਖੇ ਗ੍ਰਾਮ ਪੰਚਾਇਤ ਅਤੇ ਬੋਲੀਨਾ ਵੈੱਲਫੇਅਰ ਸੁਸਾਇਟੀ ਵੱਲੋਂ ਬੋਲੀਨਾ ਸਕਿੱਲ ਸੈਂਟਰ ਦਾ ਉਦਘਾਟਨ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਮਹਿੰਦਰ ਸਿੰਘ ਕੇ.ਪੀ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਵਿਭਾਗ, ਡਾ. ਜਗਰੂਪ ਸਿੰਘ ਵਲੋਂ ਸ਼ਾਂਝੇ ਤੋਰ ਤੇ ਕੀਤਾ ਗਿਆ। ਇਸ ਸਮਾਗਮ ਦੌਰਾਨ ਪਿ੍ਰੰਸੀਪਲ ਡਾ. ਜਗਰੂਪ ਸਿੰਘ, ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨਾ ਦੌਆਬਾ ਅਤੇ ਗ੍ਰਾਮ ਪੰਚਾਇਤ ਪਿੰਡ ਬੋਲੀਨਾ ਦੇ ਮੈਂਬਰਾਂ ਵੱਲੋਂ ਸਮਾਗਮ ਦੌਰਾਨ ਸ਼ਿਰਕਤ ਕੀਤੀ ਗਈ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਕੰਪਿਊਟਰ ਐਪਲੀਕੇਸ਼ਨ ਅਤੇ ਸਿਲਾਈ ਕਢਾਈ ਦੇ ਕੋਰਸ ਕਰਵਾਏ ਜਾਣਗੇ, ਜੋ ਕਿ ਮੇਹਰਚੰਦ ਕਾਲਜ ਵੱਲੋਂ ਮਾਨਤਾ ਪ੍ਰਾਪਤ ਹੋਣਗੇ ਅਤੇ ਮੇਹਰਚੰਦ ਕਾਲਜ ਵੱਲੋਂ ਹੀ ਸਿਖਿਆਰਥੀਆਂ ਨੂੰ ਸਰਟੀਫਿਕੇਟ ਕੋਰਸ ਕਰਨ ਉਪਰੰਤ ਦਿੱਤੇ ਜਾਣਗੇ। ਮਹਿੰਦਰ ਸਿੰਘ ਕੇ.ਪੀ ਵੱਲੋਂ ਸਰਪੰਚ ਕੁਲਵਿੰਦਰ ਬਾਘਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨ ਸਰਪੰਚ ਹੀ ਪਿੰਡਾਂ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹਨ ਤੇ ਤਰੱਕੀ ਦੀਆਂ ਨਵੀਆਂ ਰਾਹਾਂ ਤੇ ਚਲਿਆ ਜਾ ਸਕਦਾ ਹੈ। ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਪੰਜ ਲੱਖ ਰੁਪਏ ਦੇਣ ਦੀ ਗ੍ਰਾਟ ਦੇਣ ਦਾ ਭਰੋਸਾ ਦਿਵਾਇਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਵਾਸੀਆਂ ਨੂੰ ਜਿਥੇ ਬੋਲੀਨਾ ਸਕਿੱਲ ਸੈਂਟਰ ਖੁੱਲ੍ਹਣ ਦੀਆਂ ਵਧਾਈਆਂ ਦਿੱਤੀਆਂ ਉਥੇ ਪਿੰਡ ਵਾਸੀਆਂ ਨੂੰ ਇਨ੍ਹਾਂ ਸੈਂਟਰਾਂ ਦਾ ਭਰਪੂਰ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਤਕਨੀਕੀ ਸਿੱਖਿਆ ਨਾਲ ਜੁੱੜਨਾ ਚਾਹੀਦਾ ਹੈ ਤਾਂ ਜੋ ਆਪਣੇ ਜੀਵਨ ਨੂੰ ਇਸ ਸੁਨਹਿਰੀ ਭਵਿੱਖ ਨਾਲ ਜੋੜਿਆ ਜਾ ਸਕੇ ਉਨ੍ਹਾਂ ਬੋਲੀਨਾ ਵੈੱਲਫੇਅਰ ਸੋਸਾਇਟੀ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਗਲੇ ਪਿੰਡਾਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਡਾ. ਜਗਰੂਪ ਸਿੰਘ ਜੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਪਿੰਡ ਬੋਲੀਨਾ ਦੋਆਬਾ ਦੇ ਜਿਹੜੇ ਬੱਚੇ ਮੇਹਰ ਚੰਦ ਕਾਲਜ ਵਿਚ ਆਉਣਗੇ ਉਨ੍ਹਾਂ ਦੀ ਅੱਧੀ ਫੀਸ ਮੁਆਫ ਕੀਤੀ ਜਾਵੇਗੀ ਉਨ੍ਹਾਂ ਕਿਹਾ ਕੁਲਵਿੰਦਰ ਬਾਘਾ ਸਰਪੰਚ ਪਿੰਡ ਬੋਲੀਨਾ ਵੀ ਉਨ੍ਹਾਂ ਦੇ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ ਹੈ ਜੋ ਕਿ ਪਿੰਡ ਵਾਸਤੇ ਚੰਗੇ ਉਪਰਾਲੇ ਕਰ ਰਿਹਾ ਹੈ। ਸਰਪੰਚ ਕੁਲਵਿੰਦਰ ਬਾਘਾ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ, ਸ਼ਖਸ਼ੀਅਤਾਂ, ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਨੂੰ ਅਸੀਸਾਂ ਦਿੰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ, ਮਹਿੰਦਰ ਸਿੰਘ ਕੇ.ਪੀ, ਡਾ. ਜਗਰੂਪ ਸਿੰਘ, ਸੁਭਾਸ਼ ਬਠਲਾ, ਡਾ ਰਾਕੇਸ਼ ਕੁਮਾਰ, ਦੇਸ ਰਾਜ, ਸੁਖਬੀਰ ਸਿੰਘ, ਜਤਿੰਦਰ ਸਿੰਘ, ਡਾ. ਪਰਮਜੀਤ ਕੌਰ, ਪ੍ਰੀਤਮ ਸਿੰਘ, ਡਾ. ਸਤਪਾਲ, ਡਾ. ਪਰਮਜੀਤ ਕੌਰ, ਜੇ.ਐੱਸ ਖੇੜਾ, ਕਸ਼ਮੀਰ ਕੁਮਾਰ, ਨੇਹਾ ਮੈਡਮ, ਪੰਚ ਪਰਵੀਨ, ਪੰਚ ਰੁਪਿੰਦਰ ਕੌਰ, ਪੰਚ ਕਿਰਨ ਅਰੋੜਾ, ਪੰਚ ਹਰਪ੍ਰੀਤ ਸਿੰਘ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਸਰਵਣ ਰਾਮ, ਬਾਬਾ ਜਗਦੇਵ ਸਿੰਘ ਬੋਲੀਨਾ, ਚਿਰੰਜੀ ਲਾਲ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
No comments:
Post a Comment