Wednesday, 13 October 2021
15 ਕਿਲੋ ਡੋਡਿਆਂ ਸਮੇਤ ਵਿਆਕਤੀ ਕਾਬੂ
ਜਲੰਧਰ (ਦਮਨਜੀਤ ਸਿੰਘ)- ਥਾਣਾ ਪਤਾਰਾ ਦਿਹਾਤੀ ਜਲੰਧਰ ਦੀ ਪੁਲਿਸ ਨੇ ਇੱਕ ਵਿਆਕਤੀ ਨੂੰ 15 ਕਿਲੋ ਡੋਡਿਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਮੁੱਖੀ ਰਛਪਾਲ ਸਿੰਘ ਨੇ ਦਸਿਆ ਕਿ ਥਾਣਾ ਪਤਾਰਾ ਦੇ ਐਸ.ਆਈ ਜਸਪਾਲ ਸਿੰਘ ਮੁਲਾਜ਼ਮਾਂ ਸਮੇਤ ਗਸ਼ਤ ਤੇ ਸਨ ਅਤੇ ਜਦ ਉਹ ਪਿੰਡ ਜੋਹਲਾਂ ਨਜ਼ਦੀਕ ਕਾਲੌਨੀਆਂ ਪਾਸ ਆਏ ਤਾਂ ਇੱਕ ਵਿਆਕਤੀ ਕਿਸੇ ਦੀ ਉਡੀਕ ਵਿੱਚ ਇੱਕ ਵਜ਼ਨੀ ਬੋਰਾ ਸਿਰ ਤੇ ਚੁੱਕ ਕੇ ਖ੍ਹੜਾ ਸੀ। ਜਿਸਦੇ ਬੋਰੇ ਦੀ ਐਸ.ਆਈ ਜਸਪਾਲ ਸਿੰਘ ਨੇ ਜਦ ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 15 ਕਿਲੋ ਡੋਡੇ ਬਰਾਮਦ ਹੋਏ। ਥਾਣਾ ਮੁੱਖੀ ਨੇ ਕਿਹਾ ਕਿ ਉਕਤ ਵਿਆਕਤੀ ਮੌਕੇ ਤੇ ਹੀ ਡੋਡਿਆਂ ਸਮੇਤ ਕਾਬੂ ਕਰ ਲਿਆ। ਜਿਸਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਬਰਿੰਦਰਜੀਤ ਸਿੰਘ ਵਾਸੀ ਪਿੰਡ ਢੱਡੇ ਜਲੰਧਰ ਵਜੋਂ ਹੋਈ ਹੈ ਉਨ੍ਹਾਂ ਕਿਹਾ ਇਸ ਵਿਆਕਤੀ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਅਤੇ ਹੋਰ ਡੂੰਗਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।
Subscribe to:
Post Comments (Atom)
No comments:
Post a Comment