ਜਲੰਧਰ (ਅਮਰਜੀਤ ਸਿੰਘ)- ਪੰਜਾਬੀ ਫਿਲਮ ਉਦਯੋਗ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਬੱਬੂ ਰੋਗਲਾ ਬਹੁਤ ਜਲਦੀ ਬਹੁਤ ਵੱਡੇ ਪੱਧਰ ’ਤੇ ਵੈਬ ਸੀਰੀਜ਼ ਹੈਡਲਾਇਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿਸਦੀ ਸ਼ੂਟਿੰਗ ਮੋਹਾਲੀ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਵੈਬ ਸੀਰੀਜ਼ ਵਿੱਚ ਪੰਜਾਬੀ ਇੰਡਸਟਰੀ ਦੇ ਸਾਰੇ ਮਸ਼ਹੂਰਬਕਲਾਕਾਰ ਕੰਮ ਕਰ ਰਹੇ ਹਨ। ਜਿਸ ਵਿਚ ਪ੍ਰਮੁੱਖ ਨਾਮ ਅਮਨ ਸੁਤਧਰ, ਯੋਗੇਸ਼ ਗੁਰਨਾ, ਸੋਨਾ ਰਾਜਪੂਤ, ਪਰਮਵੀਰ ਸਿੰਘ, ਪ੍ਰਕਾਸ਼ ਗਾਦੂ, ਰਵਿੰਦਰ ਮੰਡ, ਗੁਰਿੰਦਰ ਮਕਨਾ, ਨਗਿੰਦਰ ਗਾਖਰ, ਰਾਜਵਿੰਦਰ ਸਮਰਾਲਾ, ਰਾਜ ਧਾਲੀਵਾਲ, ਗੁਰਸੇਵਕ ਸਿੰਘ ਆਦਿ ਨਾਮ ਸ਼ਾਮਲ ਹਨ। ਇਹ ਕਰਾਇਮ, ਸਸਪੈਂਸ, ਥਰਿਲਰ ਨਾਲ ਸਬੰਧਿਤ ਵੇਬ ਸੀਰੀਜ ਹੈ, ਜਿਸ ਵਿੱਚ ਦਰਸ਼ਕਾਂ ਨੂੰ ਬਹੁਤ ਕੁੱਝ ਨਵਾਂ ਦੇਖਣ ਨੂੰ ਮਿਲੇਗਾ। ਇਹ ਵੈਬ ਸੀਰੀਜ਼ ਯੂਵੀ ਪ੍ਰੋਡਕਸ਼ਨ ਦੇ ਅੰਡਰ ਬਣ ਰਹੀ ਹੈ ਜਿਸਦੇ ਨਿਰਮਾਤਾ ਪੰਜਾਬੀ ਸਿੰਗਰ ਹੈਰੀ ਸਿੰਘ ਹਨ।
ਬਬੂ ਰੋਗਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਸਾਰੇ ਪ੍ਰਸਿੱਧ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਹਨ ਅਤੇ ਹਮੇਸ਼ਾ ਹੀ ਇਨਾਂ ਦੇ ਕੰਮ ਦੀ ਤਾਰੀਫ ਹੁੰਦੀ ਰਹੀ ਹੈ। ਜਿਨ੍ਹਾਂ ਵਿਚ ਬਾਈ ਤਰਸੇਮ ਜੱਸੜ, ਹਰਭਜਨ ਮਾਨ, ਵੱਡਾ ਗਰੇਵਾਲ, ਆਰ ਨੇਤ, ਮਾਸ਼ਾ ਅਲੀ ਤੇ ਹੋਰ ਕਈ ਮਸ਼ਹੂਰ ਸਿੰਗਰਾ ਦੇ ਨਾਲ ਕੰਮ ਕਰ ਚੁੱਕੇ ਹਨ ਜੋ ਇਨਾਂ ਦੇ ਕੰਮ ਦੀ ਖੂਬ ਤਾਰੀਫ ਕਰ ਚੁੱਕੇ ਹਨ ਜਿਸਦਾ ਵਾਇਰਲ ਵੀਡੀਓ ਅਸੀ ਸਭ ਨੇ ਵੇਖਿਆ ਵੀ ਹੈ। ਇਸ ਵੈਬ ਸੀਰੀਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 7 ਭਾਗ ਹੋਣਗੇ। ਹਰ ਐਪੀਸੋਡ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਦੂਸਰੇ ਭਾਗ ਦਾ ਇੰਤਜ਼ਾਰ ਰਹੇਗਾ।

No comments:
Post a Comment