Wednesday, 15 September 2021

ਉਮਰ ਤੋਂ ਵਡੇਰੀਆਂ ਮੱਲਾਂ ਮਾਰ ਰਹੀ, ਨੰਨੀ ਜਿਹੀ ਪਰੀ : ਕੰਵਰਦੀਪਇੰਦਰ ਉਰਫ ਬਾਣੀ

 

         

ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘ਧੀਆਂ’ ਅਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਇਸ ਕਥਨ ਨੂੰ ਸੱਤ ਕਰਦੀ ਹੈ, ਹਰਿਆਣੇ ਦੇ ਸ਼ਹਿਰ ਡੱਬਵਾਲੀ ਦੀ ਵਸਨੀਕ ਨੰਨੀ ਜਿਹੀ ਪਰੀ ਕੰਵਰਦੀਪਇੰਦਰ ਉਰਫ ਬਾਣੀ।  ਇਸ ਬੱਚੀ ਦੀ ਉਮਰ ਮਹਿਜ 4 ਸਾਲ ਦੀ ਹੈ, ਪਰ ਜਦੋਂ ਉਹ ਆਪਣੇ ਨਿੱਕੇ-ਨਿੱਕੇ ਬੋਲਾਂ ਨਾਲ ਸਭ ਨੂੰ ਬੁਲਾਉਂਦੀ ਹੈ ਤਾਂ ਸਭ ਦਾ ਮਨ ਮੋਹ ਲੈਂਦੀ ਹੈ। ਸੈਂਟ ਜੋਸਫ ਹਾਈ ਸਕੂਲ ਮੰਡੀ ਡੱਬਵਾਲੀ ਦੀ ਵਿਦਿਆਰਥਣ ਕੰਵਰਦੀਪ ਐਲ. ਕੇ. ਜੀ ਬੀ ਕਲਾਸ ਵਿੱਚ ਪੜਦੀ ਹੈ। ਅਜੋਕੇ ਕਰੋਨਾ ਦੌਰ ਵਿੱਚ ਉਹ ਆਨਲਾਈਨ ਹੀ ਕਲਾਸਾਂ ਲਗਾਉਂਦੀ ਹੈ ਤੇ ਕੰਪੀਟੀਸ਼ਨਾਂ ਵਿੱਚ ਭਾਗ ਲੈਂਦੀ ਹੈ। ਇਸ ਬੱਚੀ ਨੇ ਪੇਂਟਿੰਗ ਮੁਕਾਬਲੇ ਵਿੱਚ ਵੈਂਜੀਟੇਬਲ ਪੇਟਿੰਗ, ਡਾਂਸ ਮੁਕਾਬਲਾ, ਅੰਗਰੇਜੀ ਕਵਿਤਾ ਉਚਾਰਨ ਮੁਕਾਬਲਾ ਆਦਿ ਕੰਪੀਟੀਸ਼ਨਾਂ ਵਿੱਚ ਨਾ ਸਿਰਫ਼ ਹਿੱਸਾ ਹੀ ਲਿਆ, ਬਲਕਿ ਇਸ ਨੇ ਪੁਜੀਸ਼ਨਾਂ ਵੀ ਹਾਸਲ ਕੀਤੀਆਂ। ਡਾਂਸ ਮੁਕਾਬਲੇ ਵਿਚ ਕਲਾਸ ਵਿਚੋਂ ਅੱਵਲ ਦਰਜਾ ਤੇ ਅੰਗਰੇਜ਼ੀ ਕਵਿਤਾ ਉਚਾਰਨ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਬੱਚੀ ਪੰਜਾਬੀ ਗਿੱਧਾ, ਬੋਲੀਆਂ ਪਾਉਣ ਦੀ ਬੇਹੱਦ ਸ਼ੌਕੀਨ ਹੈ। ਇਸ ਦੇ ਨਾਲ ਹੀ ਉਹ ਧਾਰਮਿਕ ਬਿਰਤੀ ਦੀ ਵੀ ਮਾਲਕਣ ਹੈ। ਉਹ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਜ਼ੁਬਾਨੀ ਉਚਾਰਨ ਕਰ ਲੈਂਦੀ ਹੈ। ਉਸਦੀ ਮੰਮੀ ਸਰਬਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸ਼ੌਂਕ ਇਸ ਨੂੰ ਵਿਰਸੇ ਵਿੱਚ ਆਪਣੇ ਨਾਨਕੇ ਪਰਿਵਾਰ ਤੋਂ ਮਿਲਿਆ ਹੈ। ਨਾਨਕੇ ਪਰਿਵਾਰ ਵਿੱਚ ਨਾਨਾ ਜੀ ਜਗਜੀਤ ਮੁਕਤਸਰੀ (ਰਿਟਾ. ਡਰਾਇੰਗ ਟੀਚਰ) ਇਕ ਨਾਮਵਰ ਗਾਇਕ ਅਤੇ ਦਰਜਨ ਕਿਤਾਬਾਂ ਦੇ ਰਚੇਤਾ ਗੀਤਕਾਰ ਹਨ। ਮਾਮਾ ਗੁਰਿੰਦਰਜੀਤ ਵੀ ਐਲ. ਐਲ. ਬੀ. ਦੇ ਨਾਲ-ਨਾਲ ਗਾਇਕੀ ਦੇ ਖੇਤਰ ਵਿੱਚ ਸੁਹਣੀਆਂ ਨਿਵੇਕਲੀਆਂ ਪੈੜਾਂ ਛੱਡ ਰਿਹਾ ਹੈ। ਜਦਕਿ ਨਾਨੀ ਜਸਪ੍ਰੀਤ ਕੌਰ ਮੁਕਤਸਰੀ ਦਾ ਨਾਂ ਵੀ ਲੇਖਕਾਂ ਦੀ ਸੂਚੀ ਵਿਚ ਸ਼ੁਮਾਰ ਹੈ।

          ਦੂਜੇ ਪਾਸੇ ਕੰਵਰਦੀਪਇੰਦਰ ਦੇ ਪਰਿਵਾਰ ਵਿਚ ਉਹ ਆਪਣੇ ਮੰਮੀ ਡੈਡੀ, ਦਾਦਾ ਦਾਦੀ ਨਾਲ ਰਹਿ ਰਹੀ ਹੈ। ਉਸ ਦੇ ਚਾਚਾ ਜੀ ਕੈਨੇਡਾ ਵਿਚ ਰਹਿ ਰਹੇ ਹਨ। ਪਿਤਾ ਜੀ ਪੋਸਟ ਆਫਿਸ ਬਠਿੰਡਾ ਵਿੱਚ ਸਰਕਾਰੀ ਕਰਮਚਾਰੀ ਹਨ ਅਤੇ ਮੰਮੀ ਸਰਬਜੀਤ ਕੌਰ ਪੀਐਚ. ਡੀ ਕਰ ਰਹੀ ਹੈ।  ਸ਼ਾਲਾ !  ਕੰਵਰਦੀਪਇੰਦਰ ਉਰਫ ਬਾਣੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ, ਆਪਣਾ ਤੇ ਆਪਣੇ ਖਾਨਦਾਨ ਦਾ ਨਾਂ ਦੁਨੀਆਂ ਭਰ ਵਿਚ ਚਮਕਾ ਦੇਵੇ, ਤਾਰਿਆਂ ਦੇ ਭਰਵੇਂ ਅੰਬਰ ਜਿੰਨੀਆਂ ਦਿਲੀ ਦੁਆਵਾਂ ਤੇ ਜੋਦੜੀਆਂ ਕਰਦੇ ਹਾਂ, ਇਸ ਹੋਣਹਾਰ ਨੰਨੀ ਜਿਹੀ ਪਰੀ ਦੇ ਭਵਿੱਖ ਲਈ ! 

           -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਸਰਬਜੀਤ ਕੌਰ (ਮਦਰ ਆਫ ਕੰਵਰਦੀਪਇੰਦਰ ਉਰਫ ਬਾਣੀ), 7837198073    

No comments:

Post a Comment