Tuesday, 14 September 2021

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਦਿਹਾੜੇ ਸਬੰਧੀ ਵਿਸ਼ਵ ਪੱਧਰੀ ਸਮਾਗਮ 27 ਅਕਤੂਬਰ ਨੂੰ, ਬਲਵੀਰ ਸਿੰਘ ਫੁਗਲਾਣਾ


ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ)- ਵਿਸ਼ਵ ਦੁਆਬਾ ਰਾਜਪੂਤ ਸਭਾ ਵੱਲੋਂ 27 ਅਕਤੂਬਰ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਵਿਸ਼ਵ ਪੱਧਰ ਤੇ ਜਨਮ ਦਿਹਾੜਾ ਪਿੰਡ ਮਾਇਓਪੱਟੀ ਵਿੱਖੇ ਮਨਾਉਣ ਦੇ ਸਬੰਧ ਵਿੱਚ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਅਤੇ ਸਰਪ੍ਰਸਤ ਫਤਿਹ ਸਿੰਘ ਪਰਹਾਰ ਦੀ ਯੋਗ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਫਗਵਾੜਾ ਵਿੱਖੇ ਹੋਈ। ਜਿਸ ਵਿੱਚ ਉਚੇਚੇ ਤੋਰ ਤੇ ਪਿੰਡ ਦਿਹਾਣੇ ਤੋਂ ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਸ਼੍ਰੋ: ਗੁ: ਪ੍ਰ: ਕਮੇਟੀ ਸ਼੍ਰੀ ਅਮਿ੍ਰਤਸਰ ਸਾਹਿਬ ਪਹੁੰਚੇ ਅਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿੱਚ ਹੋਰ ਬਹੁਤ ਸਾਰੀਆਂ ਨਾਮਵਰ ਅਤੇ ਸਤਿਕਾਰਯੋਗ ਸ਼ਖਸ਼ੀਅਤਾਂ ਤੋਂ ਇਲਾਵਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਨੇ ਵੀ ਪਰਮਜੀਤ ਸਿੰਘ ਸਰੋਆ ਦੇ ਅਨਮੋਲ ਵਿਚਾਰ ਸੁਨਣ ਅਤੇ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਮੌਕੇ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਵਿਸ਼ਵ ਦੁਆਬਾ ਰਾਜਪੂਤ ਸਭਾ ਵੱਲੋਂ ਉਲੀਕੇ ਗਏ ਇਸ ਬੇਮਿਸਾਲ ਕਾਰਜ ਵਿੱਚ ਕਲਗੀਧਰ ਜੀ ਨੋਜਵਾਨ ਸਭਾ ਨਰੂੜ, ਬਾਬਾ ਬਚਿੱਤਰ ਸਿੰਘ ਜੀ ਨੋਜਵਾਨ ਸਭਾ ਪਧਿਆਣਾ, ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਅਜਨੋਹਾ, ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਹੁਸ਼ਿਆਰਪੁਰ, ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਹੁਸ਼ਿਆਰਪੁਰ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸੇਵਾ ਸੁਸਾਇਟੀ ਸਰਾ (ਹੰਬੜਾਂ) ਅਤੇ ਕਿਤਾਬਾਂ ਵਾਲਾਂ ਰਖਨਾਂ ਪੇਜ਼ ਤੋਂ ਜੀਤ ਕੰਧਾਲਾ ਅਤੇ ਹੋਰ ਵੀ ਬਹੁਤ ਸਾਰੀਆਂ ਨਾਮਵਰ ਸੇਵਾ ਸੁਸਾਇਟੀਆਂ ਦੇ ਪੂਰਨ ਸਹਿਯੋਗ ਸਦਕਾ ਹਰ ਤਰ੍ਹਾਂ ਦੀ ਸੇਵਾ ਵਿਸ਼ਵ ਦੁਆਬਾ ਰਾਜਪੂਤ ਸਭਾ, ਦੀ ਸਮੁੱਚੀ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਬੜੇ ਹੀ ਸਤਿਕਾਰ ਸਹਿਤ ਸੇਵਾਵਾਂ ਨਿਭਾਣਗੇ। ਉਨ੍ਹਾਂ ਪੁੱਜੇ ਸਮੂਹ ਮਿਹਾਨਾਂ ਦਾ ਧੰਨਵਾਦ ਕੀਤਾ। 


No comments:

Post a Comment