ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਦੀ ਪ੍ਰਧਾਨਗੀ ਹੇਠ ਜਿਲੇ੍ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦਾ ਕੀਤਾ ਗਿਆ, ਵਿਸ਼ੇਸ਼ ਸਨਮਾਨ
ਜਲੰਧਰ (ਅਮਰਜੀਤ ਸਿੰਘ ਬੰਗੜ)- ਲੋਕ ਸੇਵਾ ਤਹਿਤ ਜਲੰਧਰ ਵਾਸੀਆਂ ਦੀ ਪਹਿਲ ਦੇ ਅਧਾਰ ਤੇ ਹਰ ਵੇਲੇ ਮੱਦਦ ਕਰਨ ਵਾਲੀ ਸੰਸਥਾਂ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਰਜ਼ਿ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਮੈਂਬਰਾਂ ਵਲੋਂ ਇੱਕ ਸਨਮਾਨ ਸਮਾਰੌਹ ਲਾਇਨਜ਼ ਕਲੱਬ ਜਲੰਧਰ ਵਿੱਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵਕ ਸ਼੍ਰੀ ਵਿਜੈ ਚੋਪੜਾ ਅਤੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਐਮ.ਐਲ.ਏ ਰਜਿੰਦਰ ਬੇਰੀ, ਜਗਜੀਤ ਸਿੰਘ ਸਰੋਆ ਏ.ਡੀ.ਸੀ.ਪੀ, ਕਮਲ ਗੁਮਲਾ ਐਡਵੋਕੇਟ, ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜਲੰਧਰ, ਬਾਬਾ ਤਲਵਿੰਦਰ ਸਿੰਘ ਸ੍ਰਪਰਸਤ, ਡਾ.ਜਸਲੀਨ ਸੇਠੀ ਮਹਿਲਾ ਕਾਂਗਰਸ ਪ੍ਰਧਾਨ, ਸਤਨਾਮ ਸਿੰਘ ਬਿੱਟਾ ਜਰਨਲ ਸੈਕਟਰੀ ਪੀ.ਪੀ.ਸੀ.ਸੀ, ਚੇਅਰਮੈਨ ਹਰਪਾਲ ਸਿੰਘ ਚੱਡਾ, ਸਮਾਜ ਸੇਵਕ ਇਕਬਾਲ ਸਿੰਘ ਅਨੇਜਾ, ਵਰਿੰਦਰ ਸ਼ਰਮਾਂ ਪ੍ਰਧਾਨ ਲਾਲ ਕੇਸਰੀ ਸਭਾ, ਦੂਰਦਰਸ਼ਨ ਕਲਾਕਾਰ ਬਬਲੂ, ਸੁਆਮੀ ਬੰਤੇਦਿਪਾਨਕਰ ਸੁਮੈਧੋ ਪਾਂਡੇਚਿਰੀ, ਐਡਵੋਕੇਟ ਮੁਖਤਿਆਰ ਮੁਹੰਮਦ, ਸੰਦੀਪ ਅਨੰਦ, ਰਿਸ਼ੀ ਅਰੌੜਾ ਸੀਨੀਅਰ ਉਪ ਚੇਅਰਮੈਨ ਅਰੌੜਾ ਵੈਲਫੇਅਰ ਬੋਰਡ, ਬਾਬਾ ਲਖਵੀਰ ਸਿੰਘ ਮੁੱਖੀ ਸ਼ਹੀਦ ਤਰਨਾਂ ਦਲ, ਮਨੌਜ ਅੱਗਰਵਾਲ, ਅਮਰਜੀਤ ਅਮਰੀ ਪ੍ਰਧਾਨ ਦਿਹਾਤੀ, ਬਲਰਾਮ ਸਿੰਘ ਆਲ ਇੰਡੀਆ ਕਮੇਟੀ ਕਾਂਗਰਸ ਪ੍ਰਧਾਨ ਕਪੂਰਥਲਾ, ਵਿਲੀਅਨ ਪ੍ਰਧਾਨ ਭੁਲੱਥ ਚੇਅਰਮੈਨ, ਲੱਕੀ ਸੰਧੂ, ਜਸਵਿੰਦਰ ਸਿੰਘ ਜੋ੍ਹਲੀ ਪ੍ਰਧਾਨ ਅੰਬੇਡਕਰ ਸੈਨਾਂ ਯੂਨਾਈਟਿੰਡ ਪੁੱਜੇ। ਜਿਸ ਵਿੱਚ ਜਲੰਧਰ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਸ. ਕੈਰੋਂ ਸਾਥੀਆਂ ਵਲੋਂ ਸਿਰੇਪਾਉ ਅਤੇ ਟਰਾਫੀਆਂ ਦੇ ਕੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬਲਾਰਿਆਂ ਨੇ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਰਜ਼ਿ ਵਲੋਂ ਪਿਛਲੇ ਇੱਕ ਸਾਲ ਵਿੱਚ ਸਮਾਜ ਭਲਾਈ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਹਰੇਕ ਨਾਗਰਿਕ ਨੂੰ ਲੋਕ ਸੇਵਾ ਤਹਿਤ ਅਜਿਹੀਆਂ ਸੁਸਾਇਟੀਆਂ ਨਾਲ ਜੁੱੜ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਉਘੇ ਸਮਾਜ ਸੇਵਕ ਸ਼੍ਰੀ ਵਿਜੈ ਚੋਪੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਜਿਥੇ ਲੋਕ ਸੇਵਾ ਕਰਨੀਂ ਚਾਹੀਦੀ ਹੈ ਉਥੇ ਆਪਣੇ ਮਾਪਿਆਂ ਦੀ ਸੇਵਾ ਅਤੇ ਸਤਿਕਾਰ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਮਾਪਿਆਂ ਦੀ ਖੁਸ਼ੀ ਵਿੱਚ ਹੀ ਰੱਬ ਵੱਸਦਾ ਹੈ ਅਤੇ ਇਹ ਸੇਵਾ ਕਰਨ ਵਾਲੇ ਨੂੰ ਸੰਸਾਰ ਦੀ ਹਰ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਸ. ਕੈਰੋ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਰਜ਼ਿ. ਦਾ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਐਸੋਸੀਏਸ਼ਨ ਨੇ ਦੂਸਰੇ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਸੁਸਾਇਟੀ ਦਾ ਮੁੱਖ ਮੰਤਵ ਲੋਕ ਸੇਵਾ ਹੈ ਜੋ ਕਿ ਸਾਰੇ ਮੈਂਬਰਾਂ ਵਲੋਂ ਨਿਸਵਾਰਥ ਕੀਤੀ ਜਾ ਰਹੀ ਹੈ। ਇਸ ਮੌਕੇ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਦੇ ਸ੍ਰਪਰਸਤ ਬਾਬਾ ਤਲਵਿੰਦਰ ਸਿੰਘ ਚੌਲਾਗ ਵਲੋਂ ਪੁੱਜੀਆਂ ਸਮੂਹ ਸ਼ਖਸੀਅਤਾਂ ਅਤੇ ਸ਼ਹਿਰ ਵਾਸੀਆਂ ਧੰਨਵਾਦ ਕੀਤਾ। ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਚਿਟਕਾਰਾ ਅਤੇ ਸਕੱਤਰ ਯਸ਼ਪਾਲ ਸ਼ਫਰੀ ਵਲੋਂ ਬਾਖੂਬੀ ਨਿਭਾਈ। ਇਸ ਮੌਕੇ ਰਾਮ ਕੁਮਾਰ ਘਈ ਮੀਤ ਪ੍ਰਧਾਨ, ਲਲਿਤ ਲਵਲੀ ਸੀਨੀਅਰ ਮੀਤ ਪ੍ਰਧਾਨ, ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ, ਹਰਦੇਵ ਸਿੰਘ, ਵਿਨੋਦ ਕੁਮਾਰ, ਰਾਜ਼ੇਸ਼ ਕੁਮਾਰ ਟੋਨੀ, ਜਸਵਿੰਦਰ ਸਿੰਘ, ਰਾਜਨ ਕੌੜਾ, ਦੀਪਕ ਕਾਲੀਆ, ਬਲਰਾਜ, ਲਵ ਸ਼ਰਮਾਂ, ਨਿਤਿਨਪਾਲ, ਸੁਰਿੰਦਰਪਾਲ, ਸੈਕਟਰੀ ਹਰਜਿੰਦਰ ਬੋਬੀ, ਬਲਵੀਰ ਸਿੰਘ, ਦਲਜੀਤ ਸਿੰਘ ਅਰੌੜਾ, ਬਾਬਾ ਲਾਲ ਸਾਈ ਜੀ, ਮਹਿੰਦਰਪਾਲ ਨੌਗੱਜਾ, ਸ਼ੀਤਲ ਸ਼ਰਮਾਂ, ਨੰਨੂ ਸ਼ਰਮਾਂ, ਲਤਾ ਮੈਡਮ ਮਹਿਲਾ ਪ੍ਰਧਾਨ ਕਰਤਾਰਪੁਰ, ਲਖਵਿੰਦਰ ਸਿੰਘ ਪ੍ਰੋਫੈਸਰ ਜਰਨਲ ਸਕੱਤਰ, ਅਵਤਾਰ ਦਾਸ, ਮੈਡਮ ਗਾਖਲ ਪ੍ਰਧਾਨ ਦਿਹਾਤੀ, ਐਡਵੋਕੇਟ ਗੰਭੀਰ, ਪਿ੍ਰੰਸ ਮਲਹੋਤਰਾ, ਨਿਤਿਨਪਾਲ ਅਤੇ ਹੋਰ ਮੈਂਬਰ ਹਾਜ਼ਰ ਸਨ।

No comments:
Post a Comment