Wednesday, 1 September 2021
ਤਰਨਪ੍ਰੀਤ ਸਿੰਘ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਭਾਰਤ ਵਿਚੋਂ ਪਹਿਲੇ ਸਥਾਨ ਤੇ ਰਿਹਾ
ਜਲੰਧਰ (ਖ਼ਬਰਸਾਰ ਪੰਜਾਬ)- ਗੁਰਦੁਆਰਾ ਡੇਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲ ਵਿਖੇ 400 ਸ੍ਰੀ ਸਹਿਜ ਪਾਠਾਂ ਦੇ ਭੋਗ ਦੌਰਾਨ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਮੁਖੀ ਬੀਬੀ ਬਿੰਦਰ ਕੌਰ ਅਤੇ ਸਮੂਹ ਪ੍ਰਬੰਧਕ ਕਮੇਟੀ ਕਨੇਡਾ ਵੱਲੋਂ ਵਿਸ਼ਵ ਪੱਧਰੀ ਕਰਵਾਏ ਗਏ ਧਾਰਮਿਕ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਭਾਰਤ ਵਿਚੋਂ ਪਹਿਲੇ ਸਥਾਨ ਤੇ ਰਿਹਾ ਬੱਚਾ ਤਰਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਕਸੂਦਾਂ,ਜਲੰਧਰ ਨੂੰ ਸੁਪਰੀਮ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੈਂਬਰ ਜਗਦੀਸ਼ ਸਿੰਘ ਪਰਮਾਰ, ਸੰਤ ਬਾਬਾ ਹਰਜਿੰਦਰ ਸਿੰਘ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ,ਐੱਸ ਜੀ ਪੀ ਸੀ ਮੈਂਬਰ ਕੁਲਵੰਤ ਸਿੰਘ ਮੰਨਣ, ਭਗਵਾਨ ਸਿੰਘ ਜੌਹਲ, ਜਲੰਧਰ ਕਪੂਰਥਲਾ ਜ਼ੋਨ ਪ੍ਰਧਾਨ ਕਮਲਜੀਤ ਸਿੰਘ, ਅਮਰਜੀਤ ਸਿੰਘ ਅਰੋੜਾ, ਦਵਿੰਦਰ ਸਿੰਘ ਤਾਂਬੜ, ਭਾਈ ਸਵਿੰਦਰ ਸਿੰਘ,ਹਰਮੋਹਨ ਸਿੰਘ, ਸਤਨਾਮ ਸਿੰਘ ਬਾਜਵਾ ਆਦਿ ਵੱਲੋਂ ਸਨਮਾਨ ਚਿੰਨ੍ਹ ਅਤੇ ਰਾਸ਼ੀ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸ ਜੀ ਪੀ ਸੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਭਾਰਤ ਵਿਚੋਂ ਉਨ੍ਹਾਂ ਦੇ ਇਲਾਕੇ ਜਲੰਧਰ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਬੱਚਿਆਂ ਨੂੰ ਧਾਰਮਿਕ ਵਿਸ਼ਿਆਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਆਰੰਭ ਕੀਤੇ ਜਾਣਗੇ।
Subscribe to:
Post Comments (Atom)

No comments:
Post a Comment