ਜਲੰਧਰ (ਸੰਦੀਪ ਸਿੰਘ)- ਅੱਜ ਬਾਰ ਐਸੋਸੀਏਸ਼ਨ ਨਕੋਦਰ ਵਿਚ ਭਾਰਤੀ ਪੁਰਸ਼ ਵਰਗ ਦੇ ਔਲੰਪਿਕ ਗੇਮਜ਼ ਹਾਕੀ ਵਿੱਚ ਕਾਂਸੀ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਸਾਰੀ ਬਾਰ ਨੂੰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ 10 ਖਿਡਾਰੀ ਪੰਜਾਬ ਦੇ ਹਨ ਜਿਸ ਤੇ ਉਨ੍ਹਾਂ ਤੇ ਜ਼ਿਆਦਾ ਮਾਣ ਵਾਲੀ ਗੱਲ ਮਹਿਸੂਸ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਰ ਦੇ ਸਰਕਾਰੀ ਵਕੀਲ ਸਤਨਾਮ ਸਿੰਘ ਗਿੱਲ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਬਾਰ ਐਸੋਸੀਏਸ਼ਨ ਨਾਲ ਮਿਲਕੇ ਲੱਡੂ ਵੰਡੇ ਗਏ ਨਾਲ ਹੀ ਇਸ ਮੋਕੇ ਬਾਰ ਦੇ ਪ੍ਰਧਾਨ ਨਵਨੀਤ ਸਿੰਘ ਨਨਰਾ, ਸੈਕਟਰੀ ਬਾਰ ਐਸੋਸੀਏਸ਼ਨ ਪ੍ਰਮੋਦ ਕੁਮਾਰ ਸ਼ਰਮਾ, ਸੋਹਨ ਸਿੰਘ ਸੰਘੇੜਾ, ਐਨ ਕੇ ਗਰੇਵਾਲ, ਕਿ੍ਸ਼ਨ ਕੁਮਾਰ ਖੱਟਰ, ਜਗਦੀਪ ਸਿੰਘ ਮਾਨ, ਗੁਰਸ਼ਰਨ ਪ੍ਰੀਤ ਸਿੰਘ, ਰਵਿੰਦਰ ਸਿੰਘ,ਅਰੂਣ ਸਹਿਦੇਵ, ਬੀ.ਐਸ.ਟੁਰਨਾ, ਰਵੀ ਕੋਲ, ਰੋਹਿਤ ਨਾਰੰਗ, ਕਮਲਜੀਤ ਥਿੰਦ,ਹਰੀਚਰਨ ਸ਼ਰਮਾ,ਅਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਸੋਹਲ, ਗੁਰਦੀਪ ਚੰਦ ਰਾਮੂਵਾਲੀਆ, ਦਲਬੀਰ ਸਿੰਘ ਉਪਲ,ਰਚਿਤ ਮਹਿੰਦਰੂ, ਗੁਰਪ੍ਰੀਤ ਸਿੰਘ,ਅਮਰਿੰਦਰ ਰਤਨ, ਜਗਜੀਤ ਅਰੋੜਾ, ਜਰਨੈਲ ਸਿੰਘ ਆਦਿ ਮੋਜੂਦ ਸਨ।

No comments:
Post a Comment