
ਹੁਸ਼ਿਆਰਪੁਰ 2 ਅਗਸਤ (ਤਰਸੇਮ ਦੀਵਾਨਾ) 108 ਸੰਤ ਟਹਿਲ ਦਾਸ ਜੀ ਦੇ ਪਰਮਸ਼ਿਸ਼ ਸੰਤ ਧਿਆਨ ਦਾਸ ਜੀ ਅੱਪਰੇ ਵਾਲਿਆਂ ਦੇ ਸਲਾਨਾ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ,ਸੀਨੀ ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ,ਸੰਤ ਹਰਮੀਤ ਦਾਸ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਪੂਰਵਕ ਮਨਾਏ ਗਏ।ਪਹਿਲਾਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ ਵਲੋਂ
ਟਹਿਲ ਨਾਥ ਨੰਗਲ ਖੇੜਾ,ਸੰਤ ਸਤਨਾਮ ਦਾਸ ਪਡੋਰੀ,ਸੰਤ ਮਿਲਖਾ ਸਿੰਘ,ਸੰਤ ਰਵਿੰਦਰ ਬਿੱਟੂ,ਨੱਥੂ ਮਜਾਰਾ,ਸੰਤ ਲਾਲ ਦਾਸ ਪਿਆਲਾਂ,ਚਮਨ ਲਾਲ ਦਾਦਰਾ,ਕਮਲ ਜਨਾਗਲ ਪ੍ਰਧਾਨ ਸੇਵਾ ਦਲ ਪੰਜਾਬ,ਬੱਧਣ ਸਟੂਡੀੳ,ਹੌਮੀ ਸ਼ੀਹਮਾਰ ਸਤਨਾਮਪੁਰਾ,ਗਿਆਨ ਚੰਦ ਦੀਵਾਲੀ ਪ੍ਰਧਾਨ ਆਦਿ ਧਰਮ ਮਿਸ਼ਨ ਪੰਜਾਬ,ਵੀਰ ਚੰਦ ਸੁਰੀਲਾ,ਬਲਵਿੰਦਰ ਨਾਨੂਵਾਲੀਆ ਨੇ ਸੰਤ ਧਿਆਨ ਦਾਸ ਦੇ ਮਹਾਨ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਾਇਆ। ਇਸ ਸਮੇਂ ਬੁਲਾਰਿਆਂ ਨੇ ਕਥਾ,ਗੁਰਮਤਿ ਵਿਚਾਰਾਂ ਰਾਹੀਂ ਦੱਸਿਆ ਕਿ ਸੰਤ ਧਿਆਨ ਦਾਸ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੇ ਵਿਚਾਰਧਾਰਾ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਪ੍ਰਚਾਰ ਤੇ ਪ੍ਰਸਾਰ ਕਰਨ
ਵਾਲੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਾਸ਼ਕ,ਮਹਾਨ ਤਪੱਸਵੀ ,ਆਦਿ ਧਰਮ
ਸਮਾਜ ਦੇ ਉੱਘੇ ਚਿੰਤਕ ਬ੍ਰਹਮਲੀਨ 108 ਸੰਤ ਟਹਿਲ ਦਾਸ ਜੀ ਦੇ ਪਰਮਸ਼ਿਸ਼ ਸਨ।ਜਿਨਾਂ ਨੇ
ਪੰਜਾਬ ਦੇ ਕਈ ਸਥਾਨਾਂ ਤੇ ਧਾਰਮਿਕ ਅਸਥਾਨਾਂ ਦੀ ਉਸਾਰੀ ਕਰਵਾਈ ਅਤੇ ਸੰਗਤਾਂ
ਨੂੰ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਦੇ ਫਲਸਫੇ ਅਤੇ ਆਦਿ ਧਰਮ ਮਿਸ਼ਨ ਨਾਲ
ਜੋੜਿਆ। ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਸੰਤ
ਮਹਾਂਪੁਰਸ਼ ਅਤੇ ਵੱਖ ਵੱਖ ਸੰਪ੍ਰਦਾਵਾਂ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼
ਕਥਾ,ਕੀਰਤਨ,ਗੁਰਮਤਿ ਵਿਚਾਰਾਂ ਰਾਂਹੀ ਸੰਗਤਾਂ ਨੂੰ ਨਾਮਬਾਣੀ ਨਾਲ ਨਿਹਾਲ ਕੀਤਾ। ਦੇਸ਼
ਵਿਦੇਸ਼ ਦੀਆਂ ਸੰਗਤਾਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਨੂੰ ਡੇਰਾ ਗੱਦੀ
ਨਸ਼ੀਨ ਸੰਤ ਸਰਵਣ ਦਾਸ,ਸੰਤ ਹਰਮੀਤ ਦਾਸ ਵਲੋਂ ਸਿਰਪਾੳ ਭੇਟ ਕਰਕੇ ਸਨਮਾਨਿਤ ਕੀਤਾ ਅਤੇ
ਧੰਨਬਾਦ ਕੀਤਾ।
No comments:
Post a Comment