Thursday, 24 June 2021

ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਚੌਥੀ ਜਮਾਤ ਦੀ ਹਰਪ੍ਰੀਤ ਕੌਰ ਨੇ ਕੀਤਾ ਪਹਿਲਾ ਸਥਾਨ ਹਾਸਿਲ

ਫਗਵਾੜਾ:24 ਜੂਨ (ਹਰੀਸ਼ ਭੰਡਾਰੀ)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਕੇ ਮਨਾਈ ਜਾ ਰਹੀ ਹੈ , ਜਿਸ ਦੇ ਤਹਿਤ ਬੀ ਪੀ ਈ ਓ ਮੈਡਮ ਹਰਜਿੰਦਰ ਕੌਰ ਬਲਾਕ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਹੇਠ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ  l ਬਲਾਕ ਪੱਧਰ ਤੇ ਵੱਖ- ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਨਾਂ ਆਨਲਾਈਨ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਬਲਾਕ ਫਗਵਾੜਾ -02 ,ਜ਼ਿਲ੍ਹਾ ਕਪੂਰਥਲਾ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦਾਸਪੁਰ ਦੀ ਜਮਾਤ ਚੌਥੀ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਸ੍ ਸੁਖਵਿੰਦਰ ਸਿੰਘ ਨੇ ਬਲਾਕ ਫਗਵਾੜਾ -02 ਵਿੱਚ ਆਨਲਾਈਨ ਭਾਸ਼ਣ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ,ਆਪਣੇ ਮਾਤਾ-ਪਿਤਾ ,ਪਿੰਡ ਹਰਦਾਸਪੁਰ  ਅਤੇ ਸਮੁੱਚੇ ਬਲਾਕ ਦਾ ਨਾਮ ਰੌਸ਼ਨ ਕੀਤਾ ! ਜਾਣਕਾਰੀ ਦਿੰਦਿਆਂ ਹਰਦਾਸਪੁਰ ਸਕੂਲ ਦੇ ਹੈੱਡ ਟੀਚਰ ਗੁਰਵਿੰਦਰ ਕੌਰ ਨੇ ਦੱਸਿਆ ਕਿ  ਇਨ੍ਹਾਂ ਆਨਲਾਈਨ ਮੁਕਾਬਲਿਆਂ ਲਈ ਵਿਭਾਗ ਵੱਲੋਂ ਇੱਕ ਗੂਗਲ ਫਾਰਮ ਭੇਜਿਆ ਜਾਂਦਾ ਹੈ, ਜਿਸ ਵਿੱਚ ਵਿਦਿਆਰਥੀਆਂ ਦੀ ਐਂਟਰੀ ਕੀਤੀ ਜਾਂਦੀ ਹੈ! ਇਨ੍ਹਾਂ ਮੁਕਾਬਲਿਆਂ ਲਈ ਜੱਜਾਂ ਦੀ ਨਿਯੁਕਤੀ ਵੀ ਬਲਾਕ ਪੱਧਰ ਤੇ ਅਤੇ ਜ਼ਿਲ੍ਹਾ ਪੱਧਰ ਤੇ ਅਲੱਗ ਅਲੱਗ ਹੁੰਦੀ ਹੈ!

No comments:

Post a Comment