Saturday, 4 September 2021

ਇੰਗਲੈਂਡ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ ਰਛਪਾਲ ਸਿੰਘ ਸੰਘਾ ਦੇ ਨਵੇਂ ਕਾਰੋਬਾਰ ਦਾ ਉਦਘਾਟਨ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਇੰਗਲੈਂਡ ਨੇ ਕੀਤਾ


ਜਲੰਧਰ (ਖ਼ਬਰਸਾਰ ਪੰਜਾਬ)- ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਰਾਹੀਂ ਨਾਮਣਾ ਖੱਟਦੇ ਹੋਏ ਪੰਜਾਬ ਦਾ ਨਾਂਅ ਸਾਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਇਸੇ ਸਿਲਸਿਲੇ ਤਹਿਤ ਇੰਗਲੈਂਡ ਦੀ ਧਰਤੀ ਤੇ ਵੱਸਦੇ ਜੰਡੂ ਸਿੰਘਾ ਦੇ ਪੰਜਾਬੀ ਵੀਰਾਂ ਲਈ ਬੜ੍ਹੇ ਮਾਣ ਵਾਲੀ ਗੱਲ ਹੈ ਕਿ ਜੰਡੂ ਸਿੰਘਾ ਜਲੰਧਰ ਦੇ ਵਸਨੀਕ ਰਛਪਾਲ ਸਿੰਘ ਸੰਘਾ ਪੁੱਤਰ ਸ. ਸਵ. ਅਜੀਤ ਸਿੰਘ ਸੰਘਾ ਦੇ ਨਵੇਂ ਕਾਰੋਬਾਰ ਦਾ ਉਦਘਾਟਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਿਸਟਰ ਬੌਰਿਸ ਜੋਨਸਨ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਰਛਪਾਲ ਸਿੰਘ ਸੰਘਾ ਦੇ ਕਾਰੋਬਾਰੀ ਪਾਟਨਰ ਬੋਬੀ ਕਲੇਰ ਪੁੱਤਰ ਸਵ. ਸਾਬਕਾ ਸਰਪੰਚ ਸ਼੍ਰੀ ਕਾਂਸ਼ੀ ਰਾਮ ਕਲੇਰ ਨੇ ਜਾਣਕਾਰੀ ਦਿੰਦੇ ਦਸਿਆ ਰਛਪਾਲ ਸਿੰਘ ਸੰਘਾ ਦਾ ਆਪਣਾ ਪਿਆਰ ਅਤੇ ਰਸੂਕ ਹੈ ਕਿ ਅੱਜ ਨਵੇਂ ਕਾਰੋਬਾਰ ਦਾ ਉਦਘਾਟਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਕਰਕੇ ਗਏ ਹਨ। ਉਨ੍ਹਾਂ ਕਿਹਾ ਪ੍ਰਧਾਨ ਕਰੀਬ 20 ਤੋਂ 25 ਮਿੰਨਟ ਤੱਕ ਉਨ੍ਹਾਂ ਪਾਸ ਰੁੱਕੇ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਮਿਸਟਰ ਡੇਵਿੱਡ ਜੈਰੋ ਕੌਸਲਰ, ਸਾਬਕਾ ਮੇਅਰ ਅਕਸਬਰਿਜ਼, ਮਿਸਟਰ ਵੇਅਨ ਬਰਿਜ਼ਸ ਕੌਸਲਰ ਹਲਿੰਗਡਨ ਨੇ ਵੀ ਸ਼ਿਰਕਤ ਕੀਤੀ। ਰਛਪਾਲ ਸਿੰਘ ਸੰਘਾ ਅਤੇ ਉਨ੍ਹਾਂ ਨਾਲ ਮੌਜੂਦ ਪੰਜਾਬੀ ਸਖਸ਼ੀਅਤਾਂ ਵਿੱਚ ਕੁਲਵੰਤ ਚੱਠਾ, ਬਿੱਲਾ ਭਾਜੀ, ਅਮਨ ਨਿੱਝਰ, ਮੀਤਾ ਭਾਜੀ, ਐਸ.ਐਸ.ਕੰਗ, ਗੁੁਰਸੇਵਕ ਸਿੰਘ ਪਵਾਰ, ਬਿੱਲਾ ਸੰਧੂ, ਦੀਪ ਬਾਠ ਨੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਅਤੇ ਕੌਸਲਰਾਂ ਦਾ ਧੰਨਵਾਦ ਕੀਤਾ।


No comments:

Post a Comment