ਰਾਜੇਸ਼ ਬਾਘਾ ਨੇ ਨੋਜਵਾਨਾਂ ਨੂੰ ਬਾਬਾ ਸਾਹਿਬ
ਅੰਬੇਡਕਰ, ਭਗਵਾਨ ਵਾਲਮੀਕਿ ਮਹਾਰਾਜ, ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਆ
ਲੁਧਿਆਣਾ, (ਅਮਰਜੀਤ ਸਿੰਘ)- ਡਾ. ਅੰਬੇਡਕਰ ਯੂਥ ਸੈਨਾ ਪੰਜਾਬ ਵਲੋਂ ਅਜੀਤ ਨਗਰ ਜੰਜਘਰ ਵਿਖੇ ਸਤਿਗੁਰੂ ਕਬੀਰ ਦਾਸ ਜੀ ਦੇ ਪ੍ਕਾਸ਼ ਉਤਸਵ ਨੂੰ ਸਮਰਪਿਤ ਜਾਤੀ ਮੁਕਤ ਭਾਰਤ ਸੰਮੇਲਨ ਕਰਵਾਇਆ ਗਿਆ/ ਜਿਸ ਦੀ ਅਗਵਾਈ ਪ੍ਧਾਨ ਰਾਜ ਕੁਮਾਰ ਹੈਪੀ, ਮੀਤ ਪ੍ਧਾਨ ਅਸ਼ਵਨੀ ਕੁਮਾਰ ਮੱਖਣ, ਜਨਰਲ ਸਕਤਰ ਵਿਜੈ ਸਹਿਜਲ, ਸਲਾਹਕਾਰ ਗੁਰੂ ਦੀਪ ਚਾਵਲਾ ਵਲੋਂ ਕੀਤੀ ਗਈ/ ਜਿਸ ਵਿਚ ਸ਼ੀ੍ ਚਰਨ ਛੋਹ ਗੰਗਾ ਸੀ੍ ਖੁਰਾਲਗੜ ਸਾਹਿਬ ਜੀ ਦੇ ਪ੍ਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀਆਂ ਦੇ ਸਾਬਕਾ ਚੇਅਰਮੈਨ ਅਤੇ ਉੱਪ ਪ੍ਰਧਾਨ ਭਾਜਪਾ ਪੰਜਾਬ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਭਾਰਤੀ ਸ਼ਾਖਾ ਸ਼੍ਰੀ ਰਾਜੇਸ਼ ਬਾਘਾ ਮੁੱਖ ਮਹਿਮਾਨ ਵਜੋਂ ਪਹੁੰਚੇ/ ਇਸ ਮੋਕੇ ਤੇ ਰਾਜੇਸ਼ ਬਾਘਾ ਨੇ ਕਿਹਾ ਸਤਿਗੁਰੂ ਕਬੀਰ ਜੀ ਨੇ ਜਾਤ ਪਾਤ ਖਤਮ ਕਰਨ ਲਈ ਆਪਣਾ ਪੂਰਾ ਜੀਵਨ ਲਗਾ ਦਿਤਾ ਉਹਨਾਂ ਵਲੋਂ ਲਿਖੇ ਗਏ ਦੋਹੇ ਅਜ ਹਰ ਵਿਅਕਤੀ ਦੇ ਜੀਵਨ ਵਿਚ ਲਾਭਕਾਰੀ ਹਨ ਉਹਨਾ ਨੇ ਕਿਹਾ ਨੋਜਵਾਨਾਂ ਨੂੰ ਬਾਬਾ ਸਾਹਿਬ ਅੰਬੇਡਕਰ, ਭਗਵਾਨ ਵਾਲਮੀਕਿ ਮਹਾਰਾਜ, ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਕਬੀਰ ਜੀ ਦੇ ਦਸੇ ਹੋਏ ਰਸਤੇ ਤੇ ਚਲਕੇ ਦੇਸ਼ ਵਿਚ ਸਮਾਨਤਾ, ਮਾਨਵਤਾ ਦੀ ਗਲ ਕਰਨੀ ਚਾਹੀਦੀ ਹੈ/ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਅਜਿਹੇ ਸੰਮੇਲਨ ਹਰ ਜਿਲੇ ਵਿਚ ਹੋਣੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਬਣੀ ਰਹੇ/ ਇਸ ਮੋਕੇ ਤੇ ਗੁਰਦੇਵ ਸ਼ਰਮਾ ਦੇਬੀ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਮੰਡਲ ਪ੍ਧਾਨ ਦੀਪਕ ਜੋਹਰ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਅਕਾਲੀ ਨੇਤਾ ਰਤਨ ਵੜੈਚ, ਕੀਮਤੀ ਲਾਲ, ਅਕਾਸ਼ ਸਹਿਜਲ, ਪੂਨਮ ਰਾਜਪੂਤ, ਸੁਭਾਸ ਦਿਸਾਵਰ,ਅਰੁਣ ਵੈਦ, ਪੱਪੂ ਖਾਨ, ਰਾਹੁਲ ਕੁਮਾਰ ਅਤੇ ਹੋਰ ਮੋਜੂਦ ਸਨ/

.jpg)
Comments
Post a Comment