ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਦੀ ਮੌਗਾ ਪੱਟੀ ਦੇ ਸਮੂਹ ਵਸਨੀਕਾਂ ਨੇ ਗਲੀ ਦੀ ਹਾਲਤ ਖਸਤਾ ਹੋਣ ਕਾਰਨ ਗ੍ਰਾਮ ਪੰਚਾਇਤ ਜੰਡੂ ਸਿੰਘਾ ਖਿਲਾਫ ਰੋਸ ਜਤਾਇਆ ਹੈ। ਮੁਹੱਲਾ ਵਾਸੀਆਂ ਵਿੱਚ ਸਾਬਕਾ ਪੰਚ ਮਨਜੀਤ ਸਿੰਘ, ਬਲਵਿੰਦਰ ਸਿੰਘ ਬੋਬੀ ਸੰਘਾ, ਮਾਨਵ ਸਿੰਘ, ਸਤਿੰਦਰ ਸਿੰਘ, ਸਾਬਕਾ ਮਾਸਟਰ ਸੁਖਵਿੰਦਰ ਸਿੰਘ, ਦੇਸ ਰਾਜ ਸ਼ਰਮਾਂ, ਮਦਨ ਲਾਲ ਵਰਮਾ, ਰਾਜੂ, ਹੰਸ ਰਾਜ ਸ਼ਰਮਾਂ, ਪਰਮਜੀਤ ਸਿੰਘ, ਰਮਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਸੰਘਾ, ਸੁਰਿੰਦਰ ਸਿੰਘ ਨੇ ਦਸਿਆ ਕਿ ਇਹ ਗਲੀ ਕਰੀਬ ਦੋ ਸਾਲ ਤੋਂ ਤਰਸਯੋਗ ਹਾਲਤ ਵਿੱਚ ਹੈ। ਥਾਂ-ਥਾਂ ਸੀਵਰੇਜ ਦੇ ਪਾਇਪ ਗਲੀ ਵਿੱਚ ਪਾਉਣ ਵਾਸਤੇ ਪਏ ਹੋਏ ਹਨ। ਗਲੀ ਦੀਆਂ ਨਾਲੀਆਂ ਗੰਦਗੀ ਨਾਲ ਭਰੀਆਂ ਹੋਈਆ ਹਨ ਜਿਨਾਂ ਤੇ ਜਾਨਲੇਵਾ ਮੱਛਰ ਭਿਣਕ ਰਿਹਾ ਹੈ। ਗਲੀ ਵਿੱਚ ਸੀਵਰੇਜ ਪਾਉਣ ਲਈ ਸੀਮੈਂਟ ਦੇ ਪਾਇਆ ਜਿਉ ਦੇ ਤਿਉ ਸੁੱਟੇ ਹੋਏ ਹਨ। ਇੰਟਰਲੋਕਿੰਗ ਲਗਾਉਣ ਦਾ ਕੰਮ ਵੀ ਅਧੂਰਾ ਪਿਆ ਹੈ। ਪਰ ਜੰਡੂ ਸਿੰਘਾ ਗ੍ਰਾਮ ਪੰਚਾਇਤ ਨੂੰ ਸੂਚਿਤ ਕਰਨ ਦੇ ਬਾਵਜੂਦ ਗਲੀ ਜਿਉ ਦੀ ਤਿਉ ਹੈ। ਮੋਗਾ ਪੱਟੀ ਦੇ ਵਸਨੀਕਾਂ ਨੇ ਦਸਿਆ ਕਿ ਇਸ ਕੰਮ ਸਬੰਧੀ ਹਲਕਾ ਵਿਧਾਇਕ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਪਰ ਮੁਹੱਲਾ ਵਾਸੀ ਗਲੀ ਵਿੱਚ ਗੰਦਗੀ ਹੋਣ ਤਾਕਨ ਨਰਕ ਭਰੀ ਜਿੰਦਗੀ ਜੀਅ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਗਲੀ ਲਾਗਲੇ ਪਿੰਡਾਂ ਨੂੰ ਲਿੰਕ ਹੈ ਜਿਸਤੋਂ ਨਜ਼ਦੀਕ ਬਸ ਸਟੈਡ ਜਾਣ ਲਈ ਲਾਗਲੇ ਪਿੰਡਾਂ ਦੇ ਲੋਕ ਇਸੇ ਗਲੀ ਦੀ ਵਰਤੋਂ ਕਰਦੇ ਹਨ ਤੇ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੇ ਆਟੋ ਵੀ ਇਸੇ ਗਲੀ ਵਿਚੋਂ ਲੰਗਦੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਪੰਚਾਇਤ ਨੇ ਅਗਰ ਇਹ ਗਲੀ ਤੇ ਸੀਵਰੇਜ ਦਾ ਕੰਮ ਇੱਕ ਹਫਤੇ ਵਿੱਚ ਨਾ ਕਰਵਾਇਆ ਤਾਂ ਗਲੀ ਵਿੱਚ ਪਏ ਪਾਇਪ ਮੁਹੱਲਾ ਵਾਸੀਆਂ ਵੱਲੋਂ ਹਟਾ ਕੇ ਮੁਹੱਲਾ ਵਾਸੀ ਆਪ ਦੀ ਇਸ ਕਾਰਜ ਨੂੰ ਨੇਪੜੇ ਚਾੜਣਗੇ। ਉਨ੍ਹਾਂ ਗ੍ਰਾਮ ਪੰਚਾਇਤ ਜੰਡੂ ਸਿੰਘਾ ਨੂੰ ਅਪੀਲ ਕੀਤੀ ਹੈ ਕਿ ਇਹ ਗਲੀ ਦਾ ਨਿਰਮਾਣ ਜਲਦ ਕਰਵਾਇਆ ਜਾਵੇ। ਇਸ ਮੌਕੇ ਤੇ ਸੰਦੀਪ ਕੌਰ, ਕੇਵਲ ਕੌਰ, ਲਖਵੀਰ ਕੌਰ, ਸੁਖਜਿੰਦਰ ਕੌਰ, ਮਮਤਾ, ਸੁਰਿੰਦਰ ਕੌਰ, ਸੁਖਦੀਪ ਕੌਰ, ਹਰਪ੍ਰੀਤ ਕੌਰ ਤੇ ਹੋਰ ਮੁਹੱਲੇ ਦੀਆਂ ਮਹਿਲਾਵਾਂ ਵੀ ਹਾਜਰ ਸਨ।
ਕੀ ਕਿਹਾ ਸਰਪੰਚ ਚੰਪਾ ਜ਼ੋਸ਼ੀ ਜੰਡੂ ਸਿੰਘਾ ਨੇ ਲੂ- ਜਦ ਇਸ ਮਸਲੇ ਸਬੰਧੀ ਸਰਪੰਚ ਚੰਪਾ ਜ਼ੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਦੋਂ ਦੀ ਪੰਚਾਇਤ ਬਣੀ ਹੈ ਉਦੋਂ ਤੋਂ ਪੰਚਾਇਤ ਪਾਸ ਪਏ ਰੁਪਏ ਨਾਲ ਪਿੰਡ ਦੇ ਵਿਕਾਸ ਦੇ ਕਾਰਜ਼ ਕਰਵਾਏ ਗਏ ਜੋ ਕਿ ਖਤਮ ਹੋ ਚੁੱਕੇ ਹਨ। ਪਰ ਅਜੇ ਤੱਕ ਮੋਜੂਦਾ ਸਰਕਾਰ ਵੱਲੋਂ ਕੋਈ ਗ੍ਰਾਟ ਪਿੰਡ ਨੂੰ ਨਹੀਂ ਆਈ ਹੈ ਇਹ ਗਲੀ ਦੀ ਕਾਗਜ਼ੀ ਕਾਰਵਾਈ ਪਈ ਹੋਈ। ਪੰਚਾਇਤ ਪਾਸ ਜਦ ਵਿਕਾਸ ਵਾਸਤੇ ਰੁਪਏ ਆ ਜਾਣਗੇ ਤਾਂ ਗਲੀ ਤੇ ਸੀਵਰੇਜ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।
।
0 Comments