ਅਮਰਜੀਤ ਸਿੰਘ ਜੰਡੂ ਸਿੰਘਾ - ਸੀ.ਕੇ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਮਲੇਸ਼ੀਆ-2026 ਦੀਆਂ ਖੇਡਾਂ ਬੀਤੇ ਦਿਨੀਂ ਮਲੇਸ਼ੀਆ ਵਿੱਚ ਜੁਲਾਈ, 2026 ਨੂੰ ਕਰਵਾਈਆਂ ਗਈਆਂ, ਜਿਸ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਚਾਰ ਵਿਦਿਆਰਥੀ ਜਸਦੀਪ ਸਿੰਘ, ਦਮਨਪ੍ਰੀਤ ਸਿੰਘ, ਹਰਬਾਜ਼ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਅੰਡਰ -17 ਅਤੇ ਅੰਡਰ-19 ਵਰਗ ਵਿੱਚ ਹਿੱਸਾ ਲਿਆ। ਇਹਨਾਂ ਖੇਡ ਮੁਕਾਬਲਿਆਂ ਵਿੱਚ ਇੰਗਲੈਂਡ, ਥਾਈਲੈਂਡ, ਭਾਰਤ, ਪੋਲੈਂਡ, ਜਰਮਨੀ, ਥਾਈਲੈਂਡ, ਮਲੇਸ਼ੀਆ, ਇਟਲੀ, ਯੂ.ਐਸ.ਏ ਅਤੇ ਆਸਟ੍ਰੇਲੀਆ ਆਦਿ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। CK ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਮਲੇਸ਼ੀਆ ਵਿੱਚ ਸਾਡੇ ਸਕੂਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀ ਜਸਦੀਪ ਸਿੰਘ ਨੇ ਅੰਡਰ -17 ਵਿੱਚ ਸਿਲਵਰ ਮੈਡਲ , ਦਮਨਪ੍ਰੀਤ ਸਿੰਘ ਨੇ ਅੰਡਰ -19 ਵਿੱਚ ਸਿਲਵਰ ਮੈਡਲ , ਮਨਪ੍ਰੀਤ ਸਿੰਘ ਨੇ ਅੰਡਰ -17 ਵਿੱਚ ਸਿਲਵਰ ਮੈਡਲ ਅਤੇ ਹਰਬਾਜ਼ ਸਿੰਘ ਨੇ ਅੰਡਰ -19 ਵਿੱਚ ਬ੍ਰੋਨਜ਼ ਮੈਡਲ ਹਾਸਲ ਕੀਤਾ। ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਸਕੂਲ ਦੇ ਸਕੱਤਰ ਜਸਵਿੰਦਰ ਸਿੰਘ ਮਿਨਹਾਸ ਅਤੇ ਪ੍ਰਿੰਸੀਪਲ ਨੀਤੂ ਜੇਠੀ ਨੇ ਮੈਨੇਜਰ ਕਮ ਕੋਚ ਵਿਸ਼ਾਲ ਕੁਮਾਰ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਜੁਆਇੰਟ ਸਕੱਤਰ ਹਰਸ਼ਰਨ ਸਿੰਘ ਚੀਮਾ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਤਾਂ ਜੋ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਰੂਪ ਤੋਂ ਮਜਬੂਤ ਬਣ ਸਕਣ। ਕੈਪਸ਼ਨ - ਜੀਟੀਵੀ ਸਕੂਲ ਹਜ਼ਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨਾਲ ਪ੍ਰਿੰਸੀਪਲ ਨੀਤੂ ਜੇਠੀ ਤੇ ਹੋਰ ਕੋਚ ਸਾਹਿਬਾਨ

Comments
Post a Comment