ਯੂਕੋ ਬੈਂਕ ਦੀਆਂ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ : ਮੈਨੇਜਰ ਦੀਪਕ ਕੁਮਾਰ

 

ਅਮਰਜੀਤ ਸਿੰਘ ਜੰਡੂ ਸਿੰਘਾ-  ਜੰਡੂ ਸਿੰਘਾ ਵਿੱਚ ਮੌਜੂਦ ਯੂਕੋ ਬੈਂਕ ਬਰਾਂਚ ਦੇ ਨਵੇਂ ਆਏ ਮੈਨੇਜਰ ਦੀਪਕ ਕੁਮਾਰ ਨੇ ਇਲਾਕਾ ਵਾਸੀਆਂ ਤੇ ਖਾਤਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕੋ ਬੈਂਕ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ/ ਉਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਕੋ ਬੈਂਕ ਵੱਲੋਂ ਚਲਾਈਆਂ ਲੋਨ ਦੀਆਂ ਸਕੀਮਾਂ, ਐਫ. ਡੀ ਸਕੀਮਾਂ ਦਾ ਇਲਾਕਾ ਵਾਸੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ/ਯੂਕੋ ਬੈਂਕ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਚੰਗਾ ਵਿਆਜ ਦਿੱਤਾ ਜਾ ਰਿਹਾ ਹੈ / ਮੈਨੇਜਰ ਦੀਪਕ ਕੁਮਾਰ ਨੇ ਕਿਹਾ ਯੂਕੋ ਬੈਂਕ ਵਿੱਚ 535 ਦਿਨਾਂ ਲਈ ਐਫ.ਡੀ ਸਕੀਮ ਤਹਿਤ ਸੀਨੀਅਰ ਸਿਟੀਜਨ ਵਿਅਕਤੀਆਂ ਨੂੰ 7.10% ਵਿਆਜ ਦਰ ਦਿੱਤੀ ਜਾ ਰਹੀ/ ਉਨ੍ਹਾਂ ਬੈਂਕ ਦੀ ਇੱਕ ਹੋਰ ਸਕੀਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਐਨ.ਆਰ.ਆਈ ਵੀਰ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਉਹਨਾਂ ਨੂੰ ਵਿਦੇਸ਼ੀ ਕਰੰਸੀ ਹੁਣ ਬਦਲਣ ਦੀ ਜਰੂਰਤ ਨਹੀਂ ਹੈ ਉਹ ਸਿੱਧੇ ਤੌਰ ਤੇ ਆਪਣੀ ਵਿਦੇਸ਼ੀ ਕਰੰਸੀ ਯੂਕੋ ਬੈਂਕ ਵਿੱਚ ਜਮਾ ਕਰਵਾ ਕੇ ਐਫ. ਡੀ ਬਣਾ ਸਕਦੇ ਹਨ, ਜਿਸਦਾ ਉਹਨਾਂ ਨੂੰ ਬੈਂਕ ਵੱਲੋਂ ਚੰਗਾ ਵਿਆਜ ਦਿੱਤਾ ਜਾਵੇਗਾ। ਉਹਨਾਂ ਕਿਹਾ ਇਸ ਸਕੀਮ ਵਿਚ ਐਫ. ਡੀ ਇੱਕ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਚੱਲਣ ਵਾਲੀ ਹੈ, ਜਿਸ ਦਾ ਐਨ.ਆਰ.ਆਈ ਵੀਰਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ/ ਮੈਨੇਜਰ ਦੀਪਕ ਕੁਮਾਰ ਨੇ ਕਿਹਾ ਕਿ ਬੈਂਕ ਵਿੱਚ ਗੋਲਡ ਲੋਨ ਅਤੇ ਹੋਰ ਲੋਨ ਦੀਆਂ ਸਕੀਮਾਂ ਵੀ ਘੱਟ ਵਿਆਜ ਦਰ ਤੇ ਚੱਲ ਰਹੀਆਂ ਹਨ ਜਿਸ ਦਾ ਇਲਾਕਾ ਵਾਸੀ ਵੱਧ ਤੋਂ ਵੱਧ ਲਾਭ ਉਠਾਉਣ/

Comments