ਮਨੁੱਖੀ ਅਧਿਕਾਰ ਮੰਚ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਇਆ ਸਕੂਲ ਵਿੱਚ ਸੈਮੀਨਾਰ - ਡਾਕਟਰ ਖੇੜਾ

 


ਸਰਹਿੰਦ -23 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਮਨੁੱਖੀ ਅਧਿਕਾਰ ਮੰਚ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਓ, ਦੇਸ਼ ਬਚਾਓ, ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਸਰਹਿੰਦ ਸਿਟੀ ਵਿਖੇ ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਡਾਕਟਰ ਨਰੇਸ਼ ਕੁਮਾਰ ਚੌਹਾਨ, ਜਤਿੰਦਰ ਪਾਲ ਸਿੰਘ ਚੀਫ਼ ਮੀਡੀਆ ਕੰਟਰੋਲਰ ਪੰਜਾਬ ਅਤੇ ਪਦਮ ਮਾਨ ਚੇਅਰਮੈਨ ਜੈਪੁਰ ਰਾਜਸਥਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨ ਇੱਕੋ ਇੱਕ ਹੱਲ ਹੈ ਕਿ ਵੱਧ ਤੋਂ ਵੱਧ ਧਰਤੀ ਨੂੰ ਹਰੀ ਭਰੀ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਜਾਣ। ਦਰਖ਼ਤ ਸਾਡੀ ਜ਼ਿੰਦਗੀ ਦਾ ਅਨਮੋਲ ਸਾਥੀ ਹੈ ਜਿਹੜਾ ਜਨਮ ਤੋਂ ਲੈਕੇ ਮਰਨ ਤੱਕ ਹਰ ਮੌਕੇ ਤੇ ਸਾਥ ਦੇਂਦਾ ਹੈ। ਇਸ ਮੌਕੇ ਸੰਸਥਾ ਵੱਲੋਂ ਸਕੂਲ ਮੁਖੀ ਮੈਡਮ ਰਾਜਪਾਲ ਕੌਰ ਅਤੇ ਕੌਮੀ ਚੇਅਰਮੈਨ ਡਾਕਟਰ ਨਰੇਸ਼ ਕੁਮਾਰ ਚੌਹਾਨ ਨੂੰ ਸੈਮੀਨਾਰ ਦੌਰਾਨ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕਾ ਰਾਜਪਾਲ ਕੌਰ ,ਸਕੂਲ ਸਟਾਫ਼ ਅਤੇ ਵਿਦਿਆਰਥੀਆਂ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਰੀਡਰ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ, ਬਲਜੀਤ ਸਿੰਘ, ਸਵਰਨ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।

Comments