ਨਿਰਮਲ ਮੋਰੋ ਚੇਅਰਮੈਨ ਅਤੇ ਸਰਬਜੀਤ ਕੌਲ ਨੂੰ ਪ੍ਰਧਾਨ ਨਿਯੁੱਕਤ ਕਤਾ ਗਿਆ
ਮੈਨੂੰ ਸੌਂਪੀ ਜ਼ਿੰਮੇਵਾਰੀ ਨੂੰ ਮੈਂ ਤੰਨਦੇਹੀ ਨਾਲ ਨਿਭਾਵਾਂਗਾ : ਪ੍ਰਧਾਨ ਸਰਬਜੀਤ ਕੌਲ
ਜਲੰਧਰ/ਨਿਊਯਾਰਕ, 21 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਬੇਗਮਪੁਰਾ ਕਲਚਰਲ ਸੋਸਾਇਟੀ ਆਫ਼ ਨਿਊਯਾਰਕ (ਯੂ.ਐਸ.ਏ) ਦੇ ਸਮੂਹ ਮੈਂਬਰ ਅਤੇ ਟਰੱਸਟ ਕਮੇਟੀ ਦੀ ਮੌਜੂਦਗੀ ਵਿੱਚ ਇੱਕ ਭਰਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਹੁਤ ਸਾਰੇ ਸਮਾਜ ਦੀ ਭਲਾਈ ਦੇ ਕੰਮਾਂ ਦੀ ਚਰਚਾ ਕੀਤੀ ਗਈ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਅਤੇ ਕਾਰਵਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਇਸ ਬਾਰੇ ਵੀ ਵਿਚਾਰ ਕੀਤੇ ਗਏ। ਜ਼ਿਕਰਯੋਗ ਹੈ ਕਿ ਬੇਗਮਪੁਰਾ ਕਲਚਰਲ ਸੋਸਾਇਟੀ ਦਾ ਗਠਨ 2010 ਨੂੰ ਨਿਊਯਾਰਕ ਵਿਖੇ ਕੀਤਾ ਗਿਆ ਸੀ ਅਤੇ 2010 ਤੋਂ ਹੀ ਇਹ ਸੰਸਥਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਲੈ ਕੇ ਚੱਲ ਰਹੀ ਹੈ।
ਜਿਸ ਵਿੱਚ ਪਹਿਲਾਂ ਸ਼੍ਰੀ ਪਰਮਜੀਤ ਕਮਾਮ ਪ੍ਰਧਾਨ ਅਤੇ ਸ਼੍ਰੀ ਪਿੰਦਰਪਾਲ ਮਦਨ ਬੱਧਣ ਚੇਅਰਮੈਨ ਸਨ। ਜੋ ਸਮਾਜ ਭਲਾਈ ਦੇ ਕਾਰਜ ਕਰਦੇ ਆਏ ਹਨ। ਹੁਣ 18 ਜੁਲਾਈ 2026 ਨੂੰ ਪ੍ਰਧਾਨ ਸ਼੍ਰੀ ਰਾਜ ਕੁਮਾਰ, ਚੇਅਰਮੈਨ ਸ਼੍ਰੀ ਪਿੰਦਰ ਪਾਲ ਅਤੇ ਟਰੱਸਟੀ ਮੈਂਬਰਾਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਸਰਬਜੀਤ ਕੌਲ (ਕੌਲ ਬ੍ਰਦਰਜ਼) ਜੰਡ ਸਿੰਘਾ ਨੂੰ ਪ੍ਰਧਾਨ ਬੇਗਮਪੁਰਾ ਕਲਚਰਲ ਸੋਸਾਇਟੀ ਆਫ ਨਿਊਯਾਰਕ ਅਤੇ ਸ਼੍ਰੀ ਨਿਰਮਲ ਮੌਰੋ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸੇ ਤਰਾਂ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਹੇ, ਮੀਤ ਪ੍ਰਧਾਨ ਅਮਰਿੰਦਰ ਸਿੰਘ ਮਾਹੀ, ਜੁਆਇੰਟ ਚੇਅਰਮੈਨ ਦੁਰਗਾ ਦਾਸ, ਜਨਰਲ ਸਕੱਤਰ ਪਿੰਦਰਪਾਲ, ਜੁਆਇੰਟ ਸਕੱਤਰ ਰਾਜ ਕੁਮਾਰ, ਕੈਸ਼ੀਅਰ ਵਿਜੇ ਦੁੱਗ, ਜੁਆਇੰਟ ਕੈਸ਼ੀਅਰ ਰਾਮ ਮੂਰਤੀ, ਚੀਫ ਇੰਟਰਨੈਸ਼ਨਲ ਕੋ-ਆਰਡੀਨੇਟਰ ਹਰਦੇਵ ਸਹਾਇ, ਜੁਆਇੰਟ ਇੰਟਰਨੈਸ਼ਨਲ ਕੋ-ਆਰਡੀਨੇਟਰ ਬਲਵੀਰ ਚੰਦ ਮੱਲ ਨਿਯੁਕਤ ਕੀਤਾ ਗਿਆ। ਨਵੇਂ ਪ੍ਰਧਾਨ ਸਰਬਜੀਤ ਕੌਲ ਨੇ ਸਮੁੱਚੇ ਇਕੱਤਰ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤੰਨਦੇਹੀ ਨਾਲ ਨਿਭਾਉਣਗੇ ਅਤੇ ਸਮਾਜ ਦੀ ਭਲਾਈ ਲਈ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਉਹਨਾਂ ਨੇ ਸਮੂਹ ਇਕੱਤਰ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
.jpg)
Comments
Post a Comment