ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਤੇ ਲਾਗਲੇ ਪਿੰਡਾਂ ਦੇ ਵਸਨੀਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਵੱਲੋਂ ਜਾਰੀ ਕੀਤੀਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ/ ਇਹਨਾਂ ਗੱਲਾਂ ਦਾ ਪ੍ਰੈਸ ਨਾਲ ਪ੍ਰਗਟਾਵਾ ਕਰਦੇ ਹੋਏ ਐਸਬੀਆਈ ਜੰਡੂ ਸਿੰਘਾ ਬਰਾਂਚ ਵਿੱਚ ਨਵੇਂ ਆਏ ਮੈਨੇਜਰ ਸਤਪਾਲ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ ਐਸਬੀਆਈ ਵੱਲੋਂ ਲੋਨ ਦੀਆਂ ਸਕੀਮਾਂ ਅਤੇ ਹੋਰ ਵੀ ਕਾਫੀ ਲੋਕਾਂ ਦੇ ਫਾਇਦੇ ਲਈ ਸਕੀਮਾਂ ਚਲਾਈਆਂ ਗਈਆਂ ਹਨ/ ਜਿਸਦਾ ਇਲਾਕਾ ਵਾਸੀ ਭਰਪੂਰ ਲਾਭ ਉਠਾਉਣ ਉਹਨਾਂ ਕਿਹਾ ਅੱਜ ਕੱਲ ਔਨਲਾਈਨ ਕ੍ਰਾਈਮ ਕ੍ਰਾਈਮ ਬਹੁਤ ਵੱਧ ਚੁੱਕਾ ਹੈ ਨੌਸਰਬਾਜ ਲੋਕਾਂ ਨਾਲ ਬਹੁਤ ਠੱਗੀਆਂ ਕਰ ਰਹੇ ਹਨ/ ਉਹਨਾਂ ਦੱਸਿਆ ਕਿ ਜਿਸ ਵੀ ਵਿਅਕਤੀ ਦਾ ਐਸਬੀਆਈ ਬੈਂਕ ਵਿੱਚ ਅਕਾਊਂਟ ਹੈ ਜਿਸਦੇ ਵਿੱਚ ਇੱਕ ਲੱਖ ਤੋਂ ਵੱਧ ਰਕਮ ਹੈ ਉਸਨੂੰ ਸਾਲ ਦਾ ਬੈਂਕ ਨੂੰ ਇੱਕ ਹਜ਼ਾਰ ਰੁਪਇਆ ਦੇਣਾ ਪਵੇਗਾ/ ਜਿਸਦੇ ਨਾਲ ਉਸਦੇ ਇਕ ਲੱਖ ਰੁਪਏ ਸੇਫ ਹੋ ਜਾਣਗੇ / ਉਨਾ ਕਿਹਾ ਅਗਰ ਕੋਈ ਵੀ ਨੌਸਰਵਾਜ ਖਾਤਾ ਧਾਰਕ ਨਾਲ ਔਨਲਾਈਨ ਠੱਗੀ ਕਰਦਾ ਹੈ ਤਾਂ (ਅਕਾਊਂਟ ਵਿੱਚੋਂ ਪੈਸੇ ਉੜਾ ਲੈਂਦਾ ਹੈ) ਤਾਂ ਐਸ.ਬੀ.ਆਈ ਵੱਲੋਂ ਉਸਨੂੰ ਇਕ ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ ਜੋ ਕਿ ਉਸਦੇ ਇੱਕ ਹਜ਼ਾਰ ਰੁਪਏ ਨਾਲ ਇੱਕ ਸਾਲ ਲਈ ਸੇਫ ਹੋਵੇਗੀ/ ਉਹਨਾਂ ਕਿਹਾ ਲੋਕਾਂ ਨਾਲ ਹੋ ਰਹੀਆਂ ਇਨ੍ਹਾਂ ਠੱਗੀਆਂ ਤੇ ਹੋਰ ਨਵੀਆਂ ਸਕੀਮਾਂ ਬਾਰੇ ਬੈਂਕ ਚ ਨਾਲੋ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਅਗਰ ਕਿਸੇ ਨੂੰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਜੰਡੂ ਸਿੰਘਾ ਬਰਾਂਚ ਐਸਬੀਆਈ ਨਾਲ ਸੰਪਰਕ ਕਰ ਸਕਦਾ ਹੈ/ ਕੈਪਸ਼ਨ- ਫੋਟੋ ਮੈਨੇਜਰ ਸਤਪਾਲ ਸਿੰਘ ਐਸ. ਬੀ.ਆਈ ਬਰਾਚ ਜੰਡੂ ਸਿੰਘਾ

Comments
Post a Comment