ਹਰਜੀਤ ਸਿੰਘ ਸਬ ਇੰਸਪੈਕਟਰ ਅਤੇ ਸੁਰੇਸ਼ ਕੁਮਾਰ ਸਬ ਇੰਸਪੈਕਟਰ ਨੂੰ ਕੀਤਾ ਅਵਾਰਡ 2026 ਨਾਲ ਸਨਮਾਨਿਤ - ਡਾਕਟਰ ਖੇੜਾ

 


ਖਮਾਣੋਂ - 
23 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖਮਾਣੋਂ  ਸਾਈਂ ਹਸਪਤਾਲ ਵਿਖੇ ਕੌਮੀ ਚੇਅਰਮੈਨ ਡਾਕਟਰ ਨਰੇਸ਼ ਕੁਮਾਰ ਚੌਹਾਨ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਮੀਟਿੰਗ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਪਦਮ ਮਾਨ ਚੇਅਰਮੈਨ ਜੈਪੁਰ ਰਾਜਸਥਾਨ, ਚੇਅਰਮੈਨ ਰਘਬੀਰ ਸਿੰਘ ਬਠਲਾ ਸਲਾਹਕਾਰ ਕਮੇਟੀ, ਜੇ ਪੀ ਸਿੰਘ ਚੀਫ਼ ਮੀਡੀਆ ਕੰਟਰੋਲਰ ਪੰਜਾਬ, ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ,ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੈੱਲ ਪੰਜਾਬ, ਅਮਰੀਕ ਸਿੰਘ ਪੁਆਰ ਮੀਤ ਪ੍ਰਧਾਨ ਪੰਜਾਬ ਅਤੇ ਹੁਸਨ ਲਾਲ ਸੂੰਢ ਪਰਸਨਲ ਸੈਕਟਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਹਰਜੀਤ ਸਿੰਘ ਸਬ ਇੰਸਪੈਕਟਰ ਅਤੇ ਸੁਰੇਸ਼ ਕੁਮਾਰ ਸਬ ਇੰਸਪੈਕਟਰ ਨੂੰ ਐਚ ਆਰ ਐਮ ਅਵਾਰਡ 2026 ਨਾਲ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮਾਣ ਸਨਮਾਨ ਇਨ੍ਹਾਂ ਨੂੰ ਇਨ੍ਹਾਂ ਦੀਆਂ ਸਮਾਜ ਪ੍ਰਤੀ ਵੱਡ ਮੁੱਲੀਆਂ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਸਨਮਾਨਿਤ ਵਿਅਕਤੀਆਂ ਨੇ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਸਨਮਾਨ ਦਿੱਤਾ ਗਿਆ ਹੈ ਅਸੀਂ ਹਮੇਸ਼ਾ ਇਸ ਨੂੰ ਯਾਦ ਕਰਦਿਆਂ ਚੰਗੇ ਕੰਮ ਕਰਦੇ ਰਹਾਂਗੇ। ਉਨ੍ਹਾਂ ਨੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਹੋਰਨਾਂ ਤੋਂ ਇਲਾਵਾ ਹਰਭਜਨ ਲਾਲ ਸਾਗਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਅਮਰੀਕ ਸਿੰਘ ਮੀਤ ਪ੍ਰਧਾਨ ਨਵਾਂ ਸ਼ਹਿਰ, ਹਰਜਿੰਦਰ ਸਿੰਘ ਪੁਆਰ ਚੇਅਰਮੈਨ ਜ਼ਿਲ੍ਹਾ ਰੋਪੜ, ਰੁਪਿੰਦਰ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਰੋਪੜ੍ਹ, ਸੋਨੀਆ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ, ਰਾਜਦੀਪ ਸਿੰਘ ਮੀਤ ਪ੍ਰਧਾਨ ਖਮਾਣੋਂ, ਗੁਰਮੀਤ ਸਿੰਘ ਉਪ ਚੇਅਰਮੈਨ, ਰਵਿੰਦਰ ਸਿੰਘ ਮੀਤ ਪ੍ਰਧਾਨ ਮੋਰਿੰਡਾ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ ਲੁਧਿਆਣਾ, ਬਲਜੀਤ ਸਿੰਘ ਚੇਅਰਮੈਨ ਬੁੱਧੀਜੀਵੀ ਸੈੱਲ ਫਤਹਿਗੜ੍ਹ ਸਾਹਿਬ ਅਤੇ ਪ੍ਰਭਨੂਰ ਸਿੰਘ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

Comments