ਚਾਰ ਸਾਹਿਤਕਾਰਾਂ ਨੂੰ ਸਾਲਾਨਾ ਯਾਦਗਾਰੀ ਐਵਾਰਡ ਦੇਣ ਦਾ ਫੈਸਲਾ


ਹੁਸ਼ਿਆਰਪੁਰ 05 ਜੁਲਾਈ- (ਤਰਸੇਮ ਦੀਵਾਨਾ)- ਦੋਆਬਾ ਸਾਹਿਤ ਸਭਾ ਦੀ ਮੀਟਿੰਗ ਅੱਜ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਦੀ ਪ੍ਰਧਾਨਗੀ ਹੇਠ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿੱਚ ਹੋਈ। ਇਸ ਮੌਕੇ ਸਭਾ ਵੱਲੋਂ ਕੋਵਿਡ ਕਰਕੇ ਮਾਰਚ 2021 ਵਿੱਚ ਕੀਤਾ ਜਾਣ ਵਾਲਾ ਸਾਹਿਤਕ ਸਮਾਰੋਹ 8 ਅਗਸਤ ਨੂੰ ਕਰਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਅਹੁਦੇਦਾਰਾਂ ਵੱਲੋਂ ਸਰਬ ਸੰਮਤੀ ਨਾਲ ਲਏ ਫੈਸਲੇ ਅਨੁਸਾਰ ਇਸ ਵਾਰ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਲੇਖਕ ਬਲਦੇਵ ਸਿੰਘ ਬੱਧਣ ਨੂੰ, ਸਾਧੂ ਸਿੰਘ ਹਮਦਰਦ ਗ਼ਜ਼ਲ ਪੁਰਸਕਾਰ ਰਾਜਦੀਪ ਸਿੰਘ ਤੂਰ ਨੂੰ,ਪਿ੍ਰੰ ਸੁਜਾਨ ਸਿੰਘ ਕਹਾਣੀ ਪੁਰਸਕਾਰ ਬਲਦੇਵ ਸਿੰਘ ਨੂੰ ਅਤੇ ਬਾਲ ਸਾਹਿਤ ਪੁਰਸਕਾਰ ਰਘਬੀਰ ਸਿੰਘ ਕਲੋਆ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰੋ. ਸੰਧੂ ਵਰਿਆਣਵੀ, ਪਿ੍ਰੰ. ਡਾ. ਬਿੱਕਰ ਸਿੰਘ, ਸੰਤੋਖ ਸਿੰਘ ਵੀਰ, ਅਵਤਾਰ ਸਿੰਘ ਸੰਧੂ, ਅਮਰੀਕ ਹਮਰਾਜ਼, ਰਣਬੀਰ ਬੱਬਰ,ਕਿਸ਼ਨ ਗੜ੍ਹਸ਼ੰਕਰੀ, ਮਨੋਜ ਫਗਵਾੜਵੀ ਆਦਿ ਨੇ ਆਪਣੀਆਂ ਤਾਜ਼ਾ ਰਚਨਾਵਾਂ ਸਾਂਝੀਆਂ ਕੀਤੀਆਂ। 

Post a Comment

1 Comments