ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੂੰ ‘ਟਰੱਕ 2021’ ਦੀ ਆਪਾਰ ਸਫਲਤਾ ’ਤੇ ਮੁਬਾਰਕਾਂ

 


ਚੰਡੀਗੜ (ਪ੍ਰੀਤਮ ਲੁਧਿਆਣਵੀ)-
 ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਹਰਿੰਦਰ ਹੁੰਦਲ ਦੇ ਨਵੇਂ ਗੀਤ ‘ਟਰੱਕ 2021’ ਦੀ ਆਪਾਰ ਸਫਲਤਾ ’ਤੇ ਚੋਟੀ ਦੇ ਗਾਇਕਾਂ ਤੇ ਸਾਹਿਤਕਾਰਾਂ ਨੇ ਸੁਰਿੰਦਰ ਛਿੰਦਾ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿਲੀ ਮੁਬਾਰਕਾਂ ਦਿਤੀਆਂ।  ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਲੋਕ ਗਾਇਕ ਪਾਲੀ ਦੇਤਵਾਲੀਆ, ਸਾਹਿਤਕਾਰ ਸਰਬਜੀਤ ਸਿੰਘ ਵਿਰਦੀ, ਸਾਬਕਾ ਸਰਪੰਚ ਮਨਜੀਤ ਸਿੰਘ ਸੀਹੜਾ, ਗਾਇਕ ਬਿੱਟੂ ਖੰਨੇ ਵਾਲਾ, ਆਤਮਾ ਬੁੱਢੇਵਾਲੀਆ, ਅਮਰੀਕ ਸਿੰਘ ਕੁਲਾਰ, ਅਮਰਜੀਤ ਸ਼ੇਰਪੁਰੀ, ਸੰਗੀਤਕਾਰ ਰਜਿੰਦਰ ਮਲਹਾਰ, ਸੋਨੀ ਬਿਰਦੀ, ਗੋਲਡੀ ਚੌਹਾਨ, ਜੱਸੀ ਓਂਕਾਰ ਅਤੇ ਵਿਜੇ ਰਸੂਲਪੁਰੀ ਆਦਿ ਸ਼ਾਮਿਲ ਹੋਏ।

     ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਾਮਵਰ ਸੰਗੀਤਕਾਰ ਮਨਜਿੰਦਰ ਤਨੇਜਾ ਫਾਜ਼ਿਲਕਾ ਨੇ ਦੱਸਿਆ ਕਿ ਸੋਸ਼ਲ ਸਾਈਟਸ ਤੇ ਇਸ ਗੀਤ ਨੂੰ ਸਰੋਤਿਆਂ ਪਾਸੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ  ਦੇਸ਼ ਵਿਦੇਸ਼ ਤੋਂ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੂੰ ਫੌਨ ਕਾਲਾਂ ਰਾਹੀਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਵੀ ਲੱਗਿਆ ਹੋਇਆ ਹੈ।

  

Post a Comment

1 Comments