ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਬਡਿਆਣਾ ਵਿੱਚ ਸਥਿਤ ਬਿਰਧ ਸੇਵਾ ਆਸ਼ਰਮ ਵਿਖੇ ਜਾਗ੍ਰਿਤੀ ਚੈਰੀਟੇਬਲ ਸੋਸਾਇਟੀ ਆਦਮਪੁਰ ਵਲੋਂ ਨਗਰ ਕੌਂਸਲ ਆਦਮਪੁਰ ਦੇ ਸਾਬਕਾ ਪ੍ਰਧਾਨ ਪਵਿੱਤਰ ਸਿੰਘ ਦੇ ਸਹਿਜੋਗ ਨਾਲ ਤੇ ਉੱਘੇ ਸਮਾਜ ਸੇਵਕ ਤੇ ਸੋਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਆਦਮਪੁਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਹਿੱਤ ਲੰਗਰ ਲਗਾਏ ਗਏ/ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸੇ ਤਰਾਂ ਆਸ਼ਰਮ ਦੇ ਮਰੀਜ਼ਾਂ ਲਈ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਲੰਗਰ ਲਗਾਏ ਜਾਂਦੇ ਹਨ/ ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਵੱਲੋਂ ਮਨਮੋਹਨ ਸਿੰਘ ਬਾਬਾ, ਪਵਿੱਤਰ ਸਿੰਘ, ਸੁਖਵਿੰਦਰ ਸੁੱਖਾ, ਅਮਰੀਕ ਸਿੰਘ ਸਾਬੀ, ਵਿਜੇ ਯਾਦਵ ਤੇ ਬਲਵੀਰ ਗਿਰ ਸਮੂਹ ਆਦਮਪੁਰ ਵਾਸੀਆਂ ਦਾ ਧੰਨਵਾਦ ਕੀਤਾ/ ਇਸ ਮੌਕੇ ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਪਰਵੇਜ਼ ਮਸੀਹ ਤੇ ਹੋਰ ਆਸ਼ਰਮ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ/ ਕੈਪਸ਼ਨ - ਆਸ਼ਰਮ ਵਿਖੇ ਲੰਗਰ ਦੀ ਸੇਵਾ ਕਰਦੇ ਮਨਮੋਹਨ ਸਿੰਘ ਬਾਬਾ ਤੇ ਹੋਰ/
0 Comments